13 ਫਰਵਰੀ ਨੂੰ ਨਹੀਂ ਹੋਵੇਗੀ ਰਾਜ ਸਭਾ ਦੀ ਬੈਠਕ
Thursday, Feb 11, 2021 - 03:50 PM (IST)

ਨਵੀਂ ਦਿੱਲੀ— ਰਾਜ ਸਭਾ ਦੀ ਬੈਠਕ ਹੁਣ ਸ਼ਨੀਵਾਰ ਯਾਨੀ ਕਿ 13 ਫਰਵਰੀ ਨੂੰ ਨਹੀਂ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਲਕੇ ਹੀ ਉੱਚ ਸਦਨ ਵਿਚ ਬਜਟ ’ਤੇ ਚਰਚਾ ਦਾ ਜਵਾਬ ਦੇਵੇਗੀ। ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਾਰਜ ਸਲਾਹਕਾਰ ਕਮੇਟੀ ਦੀ ਬੈਠਕ ਹੋਈ ਸੀ। ਇਸ ਵਿਚ ਬਜਟ ’ਤੇ ਚਰਚਾ ਅਤੇ ਜਵਾਬ ਕੱਲ੍ਹ ਤੱਕ ਪੂਰਾ ਹੋ ਜਾਵੇਗਾ। ਸੈਸ਼ਨ ਸ਼ਨੀਵਾਰ ਨੂੰ ਨਹੀਂ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਕੋਈ ਗੈਰ-ਸਰਕਾਰੀ ਕੰਮਕਾਜ ਨਹੀਂ ਹੋਵੇਗਾ।
ਨਾਇਡੂ ਨੇ ਕਿਹਾ ਕਿ ਵਿੱਤ ਮੰਤਰੀ ਦਾ ਬਜਟ ਸੈਸ਼ਨ ’ਤੇ ਚਰਚਾ ਨੂੰ ਲੈ ਕੇ ਜਵਾਬ ਕੱਲ੍ਹ ਹੋਵੇਗਾ, ਜਿਸ ਦਾ ਸਮਾਂ ਬਾਅਦ ’ਚ ਦੱਸਿਆ ਜਾਵੇਗਾ। ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਦੇ ਐਲਾਨ ਮੁਤਾਬਕ 29 ਜਨਵਰੀ ਤੋਂ 15 ਫਰਵਰੀ ਤੱਕ ਚੱਲਣਾ ਸੀ। ਬਾਅਦ ਵਿਚ ਤੈਅ ਕੀਤਾ ਗਿਆ ਕਿ ਦੋਹਾਂ ਸਦਨਾਂ ਦੀ ਸ਼ਨੀਵਾਰ ਨੂੰ ਬੈਠਕ ਤੋਂ ਬਾਅਦ ਮੌਜੂਦਾ ਸੈਸ਼ਨ ਦਾ ਪਹਿਲਾ ਪੜਾਅ ਸੰਪੰਨ ਹੋ ਜਾਵੇਗਾ। ਚੇਅਰਮੈਨ ਦੇ ਇਸ ਐਲਾਨ ਤੋਂ ਬਾਅਦ ਰਾਜ ਸਭਾ ’ਚ ਬਜਟ ਸੈਸ਼ਨ ਦਾ ਪਹਿਲਾ ਪੜਾਅ ਸ਼ੁੱਕਰਵਾਰ ਨੂੰ ਹੀ ਸੰਪੰਨ ਹੋ ਜਾਵੇਗਾ। ਬਜਟ ਸੈਸ਼ਨ ਦਾ ਦੂਜਾ ਪੜਾਅ 8 ਮਾਰਚ ਤੋਂ 8 ਅਪ੍ਰੈਲ ਤੱਕ ਚੱਲਣ ਦਾ ਪ੍ਰੋਗਰਾਮ ਹੈ।