ਰਾਜਸਥਾਨ ''ਚ ਵੱਡੀ ਵਾਰਦਾਤ ! ਕ੍ਰੱਸ਼ਰ ਪਲਾਂਟ ਮਾਮਲੇ ''ਚ ਸਾਬਕਾ ਵਿਧਾਇਕ ਦਾ ਕਤਲ
Thursday, Oct 15, 2026 - 05:37 PM (IST)
ਨੈਸ਼ਨਲ ਡੈਸਕ- ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬਯਾਨਾ ਹਲਕੇ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਅਤਰ ਸਿੰਘ ਭਦਾਨਾ (68) ਨੂੰ ਐਤਵਾਰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹ ਮੂਲ ਰੂਪ ’ਚ ਫਰੀਦਾਬਾਦ ਦੇ ਪਾਲੀ ਪਿੰਡ ਦਾ ਰਹਿਣ ਵਾਲਾ ਸੀ।
ਰਿਪੋਰਟਾਂ ਅਨੁਸਾਰ ਅਤਰ ਸਿੰਘ ਨੇ ਰਾਜਸਥਾਨ ’ਚ ਇਕ ਕ੍ਰੱਸ਼ਰ ਪਲਾਂਟ ਕਿਰਾਏ ’ਤੇ ਲਿਆ ਸੀ। ਉਸ ਦਾ ਪਿੰਡ ਵਾਸੀਆਂ ਨਾਲ ਲੱਗਭਗ 4 ਸਾਲਾਂ ਤੋਂ ਇਸ ਸਬੰਧੀ ਝਗੜਾ ਚੱਲ ਰਿਹਾ ਸੀ। ਕੁਝ ਪਿੰਡ ਵਾਸੀਆਂ ਨੇ ਅਤਰ ਸਿੰਘ ਅਤੇ ਉਸ ਦੇ ਸਾਥੀ ਗਗਨ ਸ਼ਰਮਾ ’ਤੇ ਹਮਲਾ ਕਰ ਦਿੱਤਾ। ਅਤਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
