ਮਸ਼ਹੂਰ ਗਾਇਕ ਦੇ ਕਤਲ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ, 3 ਭਗੌੜੇ ਦੋਸ਼ੀਆਂ ਦੀਆਂ ਜਾਇਦਾਦਾਂ ਜ਼ਬਤ
Monday, Oct 05, 2026 - 10:18 AM (IST)
ਮੁਜ਼ੱਫਰਨਗਰ (ਏਜੰਸੀ)- ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲਿਆਨ ਦੇ ਕਤਲ ਕੇਸ ਵਿੱਚ 3 ਭਗੌੜੇ ਮੁਲਜ਼ਮਾਂ ਦੀਆਂ ਜਾਇਦਾਦਾਂ ਅਦਾਲਤ ਦੇ ਹੁਕਮਾਂ 'ਤੇ ਜ਼ਬਤ ਕਰ ਲਈਆਂ ਗਈਆਂ ਹਨ। ਪੁਲਸ ਸੁਪਰਡੈਂਟ ਐਨ.ਪੀ. ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੰਕਿਤ ਬਾਲਿਆਨ ਦੇ ਕਤਲ ਕੇਸ ਦੇ 3 ਭਗੌੜੇ ਮੁਲਜ਼ਮਾਂ ਰਾਹੁਲ ਉਰਫ਼ ਭੋਲੂ ਸ਼ਾਹਪੁਰੀ, ਆਰੀਅਨ ਸੰਧੂ ਅਤੇ ਸਤਯਮ ਕਾਦੀਆਂ ਦੀਆਂ ਜਾਇਦਾਦਾਂ ਐਤਵਾਰ ਨੂੰ ਜ਼ਬਤ ਕਰ ਲਈਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ 'ਤੇ 1-1 ਲੱਖ ਰੁਪਏ ਦਾ ਇਨਾਮ ਹੈ ਅਤੇ ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ ਸੱਤ ਸਮੁੰਦਰ ਪਾਰ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

ਦੱਸ ਦੇਈਏ ਕਿ ਬਾਲਿਆਨ ਨੂੰ 26 ਅਗਸਤ 2026 ਨੂੰ ਸ਼ਾਮਲੀ ਦੇ ਇੱਕ ਜਿੰਮ ਤੋਂ ਆਪਣੀ ਕਾਰ ਵੱਲ ਜਾਂਦੇ ਸਮੇਂ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ। 31 ਅਗਸਤ ਨੂੰ ਸ਼ਾਮਲੀ ਜ਼ਿਲ੍ਹੇ ਵਿੱਚ ਪੁਲਸ ਨਾਲ ਹੋਏ ਮੁਕਾਬਲੇ ਵਿੱਚ 2 ਨਿਸ਼ਾਨੇਬਾਜ਼ ਮੋਹਿਤ ਅਤੇ ਸੁਮਿਤ ਮਾਰੇ ਗਏ ਸਨ। ਇੱਕ ਹੋਰ ਮੁਲਜ਼ਮ ਰੋਹਿਤ ਨੂੰ 30 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਪੁਲਸ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
