ਬੈਂਗਲੁਰੂ ’ਚ ਵੱਡੀ ਵਾਰਦਾਤ ; ਜਿਮ ਟ੍ਰੇਨਰ ਦਾ ਕੁੱਟ-ਕੁੱਟ ਕੇ ਕਤਲ
Tuesday, Oct 06, 2026 - 09:29 AM (IST)
ਨੈਸ਼ਨਲ ਡੈਸਕ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਬਹਿਸ ਤੋਂ ਬਾਅਦ 25 ਸਾਲਾ ਜਿਮ ਟ੍ਰੇਨਰ ਦੀ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਯੇਲਹੰਕਾ ਦੇ ਜਕੁਰੂ ਲੇਆਊਟ ਨਿਵਾਸੀ ਨੰਦਨ ਵਜੋਂ ਹੋਈ ਹੈ। ਉਹ ਸਹਕਾਰਾ ਨਗਰ ਸਥਿਤ ਇਕ ਜਿਮ ਵਿਚ ਟ੍ਰੇਨਰ ਸੀ। ਉਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸਵੇਰੇ ਕੇਂਪਾਪੁਰਾ ਇਲਾਕੇ ਵਿਚ ਵਾਪਰੀ। ਇਸ ਮਾਮਲੇ ਵਿਚ 4 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
