17-18 ਜੁਲਾਈ ਨੂੰ ਰਾਜਨਾਥ ਕਰਨਗੇ ਲੱਦਾਖ, ਜੰਮੂ-ਕਸ਼ਮੀਰ ਦਾ ਦੌਰਾ

Wednesday, Jul 15, 2020 - 05:37 PM (IST)

17-18 ਜੁਲਾਈ ਨੂੰ ਰਾਜਨਾਥ ਕਰਨਗੇ ਲੱਦਾਖ, ਜੰਮੂ-ਕਸ਼ਮੀਰ ਦਾ ਦੌਰਾ

ਨਵੀਂ ਦਿੱਲੀ (ਵਾਰਤਾ)— ਰੱਖਿਆ ਮੰਤਰੀ ਰਾਜਨਾਥ ਸਿੰਘ ਚੀਨ ਅਤੇ ਮਕਬੂਜ਼ਾ ਕਸ਼ਮੀਰ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿਚ ਫ਼ੌਜੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਅਤੇ ਸ਼ਨੀਵਾਰ ਯਾਨੀ ਕਿ 17-18 ਜੁਲਾਈ ਨੂੰ ਲੱਦਾਖ ਅਤੇ ਜੰਮੂ-ਕਸ਼ਮੀਰ ’ਤੇ ਦੌਰੇ ’ਤੇ ਰਹਿਣਗੇ। 

ਸੂਤਰਾਂ ਮੁਤਾਬਕ 17 ਜੁਲਾਈ ਨੂੰ ਰੱਖਿਆ ਮੰਤਰੀ ਨਾਲ ਫ਼ੌਜ ਮੁਖੀ ਜਨਰਲ ਮਨੋਜ ਮੁਕੰੁਦ ਨਰਵਾਣੇ ਵੀ ਜਾਣਗੇ। ਫ਼ੌਜ ਦੀ ਉੱਤਰੀ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਵਾਈ. ਕੇ. ਜੋਸ਼ੀ ਰੱਖਿਆ ਮੰਤਰੀ ਦਾ ਸਵਾਗਤ ਕਰਨਗੇ। ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਸਰਹੱਦੀ ਮੋਹਰੀ ਚੌਕੀਆਂ ਦਾ ਦੌਰਾ ਵੀ ਕਰਨਗੇ ਅਤੇ ਜਵਾਨਾਂ ਦੀ ਹੌਸਲਾ ਅਫਜ਼ਾਈ ਕਰਨਗੇ। ਲੱਦਾਖ ਵਿਚ 14ਵੀਂ ਕੋਰ ਦੇ ਹੈੱਡਕੁਆਰਟਰ ’ਚ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਉਨ੍ਹਾਂ ਨੂੰ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਚੀਨ ਅਤੇ ਭਾਰਤ ਦੇ ਸੈਨਾਵਾਂ ਵਿਚਾਲੇ ਟਕਰਾਅ ਟਾਲਣ ਲਈ ਬਣੀ ਸਹਿਮਤੀ ਦੇ ਅਮਲ ’ਚ ਲਿਆਉਣ ਦੀ ਜਾਣਕਾਰੀ ਦੇਣਗੇ। 


author

Tanu

Content Editor

Related News