ਰਾਜਨਾਥ ਨੇ ਏਮਸ ''ਚ ਜ਼ਖਮੀ ਸੁਰੱਖਿਆ ਕਰਮਚਾਰੀਆਂ ਨਾਲ ਕੀਤੀ ਮੁਲਾਕਾਤ

08/29/2015 6:58:32 PM


ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਏਮਸ ਦਾ ਦੌਰਾ ਕਰ ਕੇ 2 ਸੁਰੱਖਿਆ ਕਰਮਚਾਰੀਆਂ ਦੀ ਹਾਲਤ ਦਾ ਜਾਇਜ਼ਾ ਲਿਆ ਜੋ ਜੰਮੂ-ਕਸ਼ਮੀਰ ਅਤੇ ਓਡਿਸ਼ਾ ਵਿਚ ਵੱਖ-ਵੱਖ ਘਟਨਾਵਾਂ ''ਚ ਜ਼ਖਮੀ ਹੋ ਗਏ ਸਨ। ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਮੁਹੰਮਦ ਸਲੀਮ ਨਾਲ ਮੁਲਾਕਾਤ ਕੀਤੀ ਜੋ ਕਿ ਪਿਛਲੇ ਮਹੀਨੇ ਬਾਰਾਮੂਲਾ ਵਿਚ ਪੁਲਸ ਦਲ ''ਤੇ ਅੱਤਵਾਦੀਆਂ ਦੀ ਗੋਲੀਬਾਰੀ ''ਚ ਜ਼ਖਮੀ ਹੋ ਗਏ ਸਨ।
ਗ੍ਰਹਿ ਮੰਤਰੀ ਨੇ ਬੀ. ਐਸ. ਐਫ. ਦੇ ਜਵਾਨ ਅਸ਼ੋਕ ਕੁਮਾਰ ਨਾਲ ਵੀ ਮੁਲਾਕਾਤ ਕੀਤੀ ਜੋ ਕਿ ਓਡਿਸ਼ਾ ਦੇ ਮਲਕਾਨਗਿਰੀ ਵਿਚ 27 ਜੁਲਾਈ ਨੂੰ ਘਾਤ ਲਾ ਕੇ ਕੀਤੇ ਗਏ ਹਮਲੇ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਰਾਜਨਾਥ ਨੇ ਡਾਕਟਰਾਂ ਤੋਂ ਵੀ ਉਨ੍ਹਾਂ ਦੀ ਹਾਲਤ ਬਾਰੇ ਪੁੱਛਿਆ ਅਤੇ ਜ਼ਖਮੀ ਸੁਰੱਖਿਆ ਕਰਮਚਾਰੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News