ਰਾਜਨਾਥ ਸਿੰਘ ਨੇ ਕੀਤਾ ‘ਅਗਨੀਪੱਥ ਭਰਤੀ ਯੋਜਨਾ’ ਦਾ ਐਲਾਨ, ਜਾਣੋ ਕੀ ਹੈ ਇਹ ਸਕੀਮ

Tuesday, Jun 14, 2022 - 01:15 PM (IST)

ਨਵੀਂ ਦਿੱਲੀ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨੋਂ ਸੈਨਾ ਦੇ ਮੁਖੀਆਂ ਦੀ ਮੌਜੂਦਗੀ ’ਚ ਅੱਜ ਯਾਨੀ ਕਿ ਮੰਗਲਵਾਰ ਨੂੰ ਅਗਨੀਪੱਥ ਯੋਜਨਾ ਦਾ ਐਲਾਨ ਕੀਤਾ। ਇਸ ਯੋਜਨਾ ਤਹਿਤ ਨੌਜਵਾਨਾਂ ਨੂੰ ਭਾਰਤੀ ਫ਼ੌਜ ’ਚ ਸੇਵਾ ਦਾ ਮੌਕਾ ਮਿਲੇਗਾ। ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਭਾਰਤੀ ਰੱਖਿਆ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਕਈ ਅਹਿਮ ਫ਼ੈਸਲੇ ਲਏ ਗਏ ਹਨ। ਅਗਨੀਪੱਥ ਨਾਮੀ ਇਕ ਯੋਜਨਾ ਲਿਆ ਰਹੇ ਹਾਂ, ਜਿਸ ਦੇ ਜ਼ਰੀਏ ਫ਼ੌਜ ਦਾ ਆਧੁਨਿਕੀਕਰਨ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- SC ਦਾ ਵੱਡਾ ਫ਼ੈਸਲਾ, ਲਿਵ-ਇਨ ਰਿਲੇਸ਼ਨ ਦੌਰਾਨ ਪੈਦਾ ਹੋਏ ਬੱਚੇ ਵੀ ਜਾਇਦਾਦ ਦੇ ਹੱਕਦਾਰ

ਰਾਜਨਾਥ ਸਿੰਘ ਨੇ ਕਿਹਾ ਕਿ ਅਗਨੀਪੱਥ ਭਰਤੀ ਯੋਜਨਾ ਤਹਿਤ ਫ਼ੌਜ ’ਚ 4 ਸਾਲ ਲਈ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨੌਕਰੀ ਛੱਡਦੇ ਸਮੇਂ ਸੇਵਾ ਨਿਧੀ ਪੈਕੇਜ ਮਿਲੇਗਾ। ਇਸ ਯੋਜਨਾ ਤਹਿਤ ਫ਼ੌਜ ’ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ‘ਅਗਨੀਵੀਰ’ ਕਿਹਾ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਸੇਵਾ ਦੀ ਭਾਵਨਾ ਰੱਖਣ ਵਾਲੇ ਨੌਜਵਾਨਾਂ ਨੂੰ ਮੌਕਾ ਮਿਲੇਗਾ। ਇਸ ਯੋਜਨਾ ਤਹਿਤ ਭਰਤੀ ਕੀਤੇ ਗਏ ਜ਼ਿਆਦਾਤਰ ਜਵਾਨਾਂ ਨੂੰ ਚਾਰ ਸਾਲ ਬਾਅਦ ਮੁਕਤ ਕਰ ਦਿੱਤਾ ਜਾਵੇਗਾ। ਹਾਲਾਂਕਿ ਕੁਝ ਜਵਾਨ ਆਪਣੀ ਨੌਕਰੀ ਜਾਰੀ ਰੱਖਣ ਸਕਣਗੇ। ਇਸ ਭਰਤੀ ਲਈ 17.5 ਸਾਲ ਤੋਂ 21 ਸਾਲ ਤੱਕ ਦੇ ਨੌਜਵਾਨਾਂ ਨੂੰ ਮੌਕਾ ਮਿਲੇਗਾ। ਸਿਖਲਾਈ 6 ਮਹੀਨਿਆਂ ਤੱਕ ਹੋਵੇਗੀ।

ਇਹ ਵੀ ਪੜ੍ਹੋ- ਬੋਰਵੈੱਲ ’ਚ ਫਸਿਆ ਬੱਚਾ 4 ਦਿਨ ਤੋਂ ਲੜ ਰਿਹੈ ਜ਼ਿੰਦਗੀ ਦੀ ਜੰਗ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ

ਰਾਜਨਾਥ ਸਿੰਘ ਨੇ ਕਿਹਾ ਕਿ ਅਗਨੀਪੱਥ ਯੋਜਨਾ ਨਾਲ ਰੁਜ਼ਗਾਰ ਦੇ ਮੌਕੇ ਵੱਧਣਗੇ। ਇਸ ਯੋਜਨਾ ਤਹਿਤ ਨੌਜਵਾਨਾਂ ਕੋਲ ਇਕ ਮੌਕਾ ਹੈ, ਜਦੋਂ ਉਹ ਆਪਣੇ ਦੇਸ਼ ਦੀ ਸੇਵਾ ਕਰ ਸਕਣਗੇ। ਪੂਰਾ ਦੇਸ਼ ਫ਼ੌਜੀਆਂ ਨੂੰ ਸਨਮਾਨ ਦੇ ਨਜ਼ਰੀਏ ਨਾਲ ਵੇਖਦਾ ਹੈ।

ਇਹ ਵੀ ਪੜ੍ਹੋ- PM ਮੋਦੀ ਨੇ ਅਗਲੇ ਡੇਢ ਸਾਲ 'ਚ 10 ਲੱਖ ਲੋਕਾਂ ਦੀ ਭਰਤੀ ਦਾ ਦਿੱਤਾ ਨਿਰਦੇਸ਼

 


Tanu

Content Editor

Related News