ਬੰਗਾਲ ਵੱਲ ਅੱਖ ਚੁੱਕੀ ਤਾਂ ਪਾਕਿ ਕਿੰਨੇ ਹਿੱਸਿਆਂ ’ਚ ਵੰਡਿਆ ਜਾਵੇਗਾ, ਰੱਬ ਹੀ ਜਾਣੇ : ਰਾਜਨਾਥ ਸਿੰਘ

Wednesday, Apr 08, 2026 - 09:32 AM (IST)

ਬੰਗਾਲ ਵੱਲ ਅੱਖ ਚੁੱਕੀ ਤਾਂ ਪਾਕਿ ਕਿੰਨੇ ਹਿੱਸਿਆਂ ’ਚ ਵੰਡਿਆ ਜਾਵੇਗਾ, ਰੱਬ ਹੀ ਜਾਣੇ : ਰਾਜਨਾਥ ਸਿੰਘ

ਕੋਲਕਾਤਾ (ਏ. ਐੱਨ. ਆਈ.) - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਵੱਲੋਂ ਕੋਲਕਾਤਾ ’ਤੇ ਹਮਲੇ ਦੀ ਧਮਕੀ ਸਬੰਧੀ ਹਾਲੀਆ ਟਿੱਪਣੀਆਂ ’ਤੇ ਮੰਗਲਵਾਰ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਪੱਛਮੀ ਬੰਗਾਲ ਵੱਲ ਅੱਖ ਵੀ ਚੁੱਕੀ ਤਾਂ ਪਾਕਿਸਤਾਨ ਕਿੰਨੇ ਹਿੱਸਿਆਂ ’ਚ ਵੰਡਿਆ ਜਾਵੇਗਾ, ਇਹ ਤਾਂ ਸਿਰਫ਼ ਰੱਬ ਹੀ ਜਾਣਦਾ ਹੈ। ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਰਾਜਨਾਥ ਨੇ ਕਿਹਾ ਕਿ ਉਸ ਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਦੀ ਭੁੱਲ ਨਹੀਂ ਕਰਨੀ ਚਾਹੀਦੀ।

ਇਹ ਵੀ ਪੜ੍ਹੋ - ਟਰੰਪ ਦੇ ਜੰਗਬੰਦੀ ਐਲਾਨ ਤੋਂ ਬਾਅਦ ਧੜੰਮ ਡਿੱਗੀਆਂ ਤੇਲ ਦੀਆਂ ਕੀਮਤਾਂ

ਕੋਲਕਾਤਾ ਨਾਲ ਲੱਗਦੇ ਉੱਤਰ 24 ਪਰਗਨਾ ਜ਼ਿਲੇ ਦੇ ਬੈਰਕਪੁਰ ’ਚ ਭਾਜਪਾ ਉਮੀਦਵਾਰਾਂ ਦੇ ਨਾਮਜ਼ਦਗੀ ਤੋਂ ਬਾਅਦ ਇਕ ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ’ਚ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਨੂੰ ਅਜਿਹਾ ਭੜਕਾਊ ਬਿਆਨ ਨਹੀਂ ਦੇਣਾ ਚਾਹੀਦਾ ਸੀ। ਰਾਜਨਾਥ ਨੇ ਕਿਹਾ, “ਖਵਾਜਾ ਆਸਿਫ ਦੇ ਬਿਆਨ ’ਤੇ ਮੈਂ ਇੰਨਾ ਹੀ ਕਹਾਂਗਾ ਕਿ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 55 ਸਾਲ ਪਹਿਲਾਂ 1971 ’ਚ ਪਾਕਿਸਤਾਨ ਨੇ ਇਕ ਵਾਰ ਬੰਗਾਲ ਵੱਲ ਅੱਖ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਦੇ ਦੋ ਟੋਟੇ ਹੋ ਗਏ- ਇਕ ਪਾਕਿਸਤਾਨ ਅਤੇ ਦੂਜਾ ਬੰਗਲਾਦੇਸ਼ ਬਣ ਗਿਆ।

ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ

ਇਸ ਵਾਰ ਜੇਕਰ ਅਜਿਹੀ ਹਿਮਾਕਤ ਕੀਤੀ ਤਾਂ ਉਸ ਦਾ ਕੀ ਨਤੀਜਾ ਹੋਵੇਗਾ, ਇਹ ਭਵਿੱਖ ’ਚ ਪਤਾ ਲੱਗ ਜਾਵੇਗਾ।” ਰਾਜਨਾਥ ਦਾ ਇਹ ਬਿਆਨ ਪਾਕਿ ਰੱਖਿਆ ਮੰਤਰੀ ਦੀ ਗਿੱਦੜ-ਭਬਕੀ ਤੋਂ ਕੁਝ ਦਿਨਾਂ ਬਾਅਦ ਆਇਆ ਹੈ। ਪਾਕਿ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸ਼ਨੀਵਾਰ ਨੂੰ ਭਾਰਤ ਨੂੰ ਚਿਤਾਵਨੀ ਦਿੱਤੀ ਸੀ ਕਿ ਭਵਿੱਖ ’ਚ ਕਿਸੇ ਵੀ ਪ੍ਰਕਾਰ ਦੀ ਹਿਮਾਕਤ ਦੀ ਕੋਸ਼ਿਸ਼ ਦਾ ਜਵਾਬ ਕੋਲਕਾਤਾ ਤੱਕ ਹਮਲੇ ਨਾਲ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ - ਸਕੂਲਾਂ 'ਚ Mobile Phone Ban: ਦੁਨੀਆ ਭਰ ਦੇ 58% ਦੇਸ਼ਾਂ ਨੇ ਲਗਾਈਆਂ ਪਾਬੰਦੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News