ਪਹਿਲੀ ਵਾਰ ਦੁਨੀਆ ਦੇ ਸਾਹਮਣੇ ਆਈ BLA ਦੀ ਮਹਿਲਾ ਕਮਾਂਡਰ, ਪਾਕਿ ਸਰਕਾਰ ਨੂੰ ਦੇ''ਤੀ ਚਿਤਾਵਨੀ
Monday, May 25, 2026 - 09:32 AM (IST)
ਗੁਰਦਾਸਪੁਰ/ਅੰਮ੍ਰਿਤਸਰ (ਵਿਨੋਦ, ਕੱਕੜ)- ਬਲੋਚ ਲਿਬਰੇਸ਼ਨ ਆਰਮੀ ਦੀ ਇਕ ਮਹਿਲਾ ਕਮਾਂਡਰ, ਜਿਸ ਦੀ ਪਛਾਣ ਸ਼ਹਿਨਾਜ਼ ਬਲੋਚ ਵਜੋਂ ਹੋਈ ਹੈ, ਨੇ ਪਾਕਿਸਤਾਨੀ ਸਰਕਾਰ ਅਤੇ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਨੂੰ ਬਲੋਚ ਲੋਕਾਂ ’ਤੇ ਜ਼ੁਲਮ ਕਰਨ ਅਤੇ ਉਨ੍ਹਾਂ ਦੇ ਸੱਭਿਆਚਾਰ, ਪਛਾਣ ਤੇ ਅਧਿਕਾਰਾਂ ਨੂੰ ਦਬਾਉਣ ਦਾ ਦੋਸ਼ ਲਗਾ ਕੇ ਸਖ਼ਤ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਬੀ.ਐੱਲ.ਏ. ਦੀ ਮੀਡੀਆ ਵਿੰਗ, ਹੱਕਲ ਵੱਲੋਂ ਜਾਰੀ ਇਕ ਵੀਡੀਓ ਵਿਚ, ਕਮਾਂਡਰ ਸ਼ਹਿਨਾਜ਼ ਬਲੋਚ ਨੇ ਦਾਅਵਾ ਕੀਤਾ ਕਿ ਬਲੋਚ ਸਮਾਜ ਨੇ ਦੁਨੀਆ ਦੇ ਕਈ ਦੂਜੇ ਇਲਾਕਿਆਂ ਦੇ ਉਲਟ, ਹਮੇਸ਼ਾ ਤੋਂ ਔਰਤਾਂ ਨਾਲ ਬਰਾਬਰੀ ਅਤੇ ਸਨਮਾਨ ਦਾ ਵਿਵਹਾਰ ਕੀਤਾ ਹੈ। ਉਸ ਨੇ ਦੋਸ਼ ਲਗਾਇਆ ਕਿ ਬਸਤੀਵਾਦੀ ਰਾਜ ਅਤੇ ਬਾਅਦ ਵਿਚ ਪਾਕਿਸਤਾਨੀ ਸਰਕਾਰ ਨੇ ਬਲੋਚ ਸਮਾਜ ਵਿਚ ਫੁੱਟ ਪਾਈ ਅਤੇ ਉਸ ਦੇ ਸੱਭਿਆਚਾਰਕ ਤੇ ਸਮਾਜਿਕ ਤਾਣੇ-ਬਾਣੇ ਨੂੰ ਕਮਜ਼ੋਰ ਕੀਤਾ। ਸ਼ਹਿਨਾਜ਼ ਬਲੋਚ ਨੇ ਬਗਾਵਤ ਵਿਚ ਔਰਤਾਂ ਦੀ ਹਿੱਸੇਦਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਔਰਤਾਂ ਹੁਣ ਸਾਫਟ ਟਾਰਗੈੱਟ ਨਹੀਂ ਰਹੀਆਂ।
ਇਹ ਵੀ ਪੜ੍ਹੋ- ਧਰਤੀ 'ਤੇ ਆ ਗਏ Alien ! ਅਮਰੀਕੀ ਰੱਖਿਆ ਮੰਤਰਾਲੇ ਦੀ ਵੀਡੀਓ ਨੇ ਉਡਾ'ਤੇ ਸਭ ਦੇ ਹੋਸ਼
ਉਸ ਨੇ ਦਾਅਵਾ ਕੀਤਾ ਕਿ ਔਰਤਾਂ ਨੇ ਸੰਗਠਨ ਦੇ ਅੰਦਰ ਲੀਡਰਸ਼ਿਪ ਅਤੇ ਕਮਾਂਡ ਦੀ ਪੁਜ਼ੀਸ਼ਨ ਲੈ ਲਈ ਹੈ ਅਤੇ ਉਹ ਹਥਿਆਰਾਂ ਦੀ ਲੜਾਈ ਵਿਚ ਮਰਦਾਂ ਦੇ ਨਾਲ ਸਰਗਰਮ ਰੂਪ ਵਿਚ ਹਿੱਸਾ ਲੈ ਰਹੀਆਂ ਹਨ। ਪਾਕਿਸਤਾਨੀ ਅਧਿਕਾਰੀਆਂ, ਸੁਰੱਖਿਆ ਫੋਰਸਾਂ ਅਤੇ ਲਸ਼ਕਰ ਦੇ ਲੋਕਾਂ ਨੂੰ ਸਿੱਧੀ ਚਿਤਾਵਨੀ ਦਿੰਦੇ ਹੋਏ ਸ਼ਹਿਨਾਜ਼ ਬਲੋਚ ਨੇ ਕਿਹਾ ਕਿ ਜਦੋਂ ਤੱਕ ਆਜ਼ਾਦੀ ਨਹੀਂ ਮਿਲ ਜਾਂਦੀ, ਹਥਿਆਰਾਂ ਨਾਲ ਲੜਾਈ ਜਾਰੀ ਰਹੇਗੀ। ਸ਼ਹਿਨਾਜ਼ ਨੇ ਲਸ਼ਕਰ ਦੇ ਮਹਿਲਾ ਵਿੰਗ ਨੂੰ ਚਿਤਾਵਨੀ ਦਿੱਤੀ ਕਿ ਉਹ ਬਲੋਚ ਲੋਕਾਂ ਖ਼ਿਲਾਫ਼ ਪਾਕਿਸਤਾਨ ਦੀ ਆਈ.ਐੱਸ.ਆਈ. ਦੇ ਇਸ਼ਾਰੇ ’ਤੇ ਆਪਣੀਆਂ ਗੰਦੀਆਂ ਗਤੀਵਿਧੀਆਂ ਬੰਦ ਕਰੇ, ਨਹੀਂ ਤਾਂ ਉਨ੍ਹਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
