5 ਰੁਪਏ ਸਸਤਾ ਹੋ ਗਿਆ ਪੈਟਰੋਲ ! ਡੀਜ਼ਲ ਦੀਆਂ ਕੀਮਤਾਂ ''ਚ ਵੀ ਕਟੌਤੀ, ਪਾਕਿ ਜਨਤਾ ਨੂੰ ਮਿਲੀ ''ਥੋੜ੍ਹੀ'' ਰਾਹਤ

Saturday, May 16, 2026 - 10:31 AM (IST)

5 ਰੁਪਏ ਸਸਤਾ ਹੋ ਗਿਆ ਪੈਟਰੋਲ ! ਡੀਜ਼ਲ ਦੀਆਂ ਕੀਮਤਾਂ ''ਚ ਵੀ ਕਟੌਤੀ, ਪਾਕਿ ਜਨਤਾ ਨੂੰ ਮਿਲੀ ''ਥੋੜ੍ਹੀ'' ਰਾਹਤ

ਇੰਟਰਨੈਸ਼ਨਲ ਡੈਸਕ- ਇਰਾਨ-ਅਮਰੀਕਾ ਦੀ ਜੰਗ ਕਾਰਨ ਬੰਦੇ ਹੋਏ ਹੋਰਮੁਜ਼ ਨੇ ਪੂਰੀ ਦੁਨੀਆ 'ਚ ਤੇਲ-ਗੈਸ ਦਾ ਸੰਕਟ ਖੜ੍ਹਾ ਕਰ ਦਿੱਤਾ ਹੈ। ਇਸੇ ਦੌਰਾਨ ਪਾਕਿਸਤਾਨ ਸਰਕਾਰ ਨੇ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਚੱਲ ਰਹੀ ਭਾਰੀ ਉਥਲ-ਪੁਥਲ ਦੇ ਬਾਵਜੂਦ ਆਮ ਜਨਤਾ ਨੂੰ ਰਾਹਤ ਦਿੰਦਿਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰ ਦਿੱਤੀ ਹੈ। ਨਵੀਆਂ ਕੀਮਤਾਂ ਸ਼ਨੀਵਾਰ (16 ਮਈ, 2026) ਤੋਂ ਲਾਗੂ ਹੋ ਗਈਆਂ ਹਨ।

ਪਾਕਿਸਤਾਨ ਦੇ ਊਰਜਾ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ਦੀਆਂ ਕੀਮਤਾਂ 'ਚ 5 ਰੁਪਏ ਦੀ ਕਟੌਤੀ ਤੋਂ ਬਾਅਦ ਇਹ ਹੁਣ 409.78 ਰੁਪਏ ਪ੍ਰਤੀ ਲੀਟਰ ਮਿਲੇਗਾ, ਜਦਕਿ ਹਾਈ-ਸਪੀਡ ਡੀਜ਼ਲ 5 ਰੁਪਏ ਦੀ ਕਟੌਤੀ ਤੋਂ ਬਾਅਦ 409.58 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

PunjabKesari

ਇਹ ਵੀ ਪੜ੍ਹੋ- ਕੋਰੋਨਾ ਮਗਰੋਂ ਹੁਣ ਇਕ ਹੋਰ ਵਾਇਰਸ ਨੇ ਮਚਾਇਆ ਕਹਿਰ ! 65 ਲੋਕਾਂ ਦੀ ਮੌਤ, High Alert 'ਤੇ ਪੂਰਾ ਅਫਰੀਕਾ

 

ਪਾਕਿਸਤਾਨ ਵਿੱਚ ਪਹਿਲਾਂ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਹਰ 15 ਦਿਨਾਂ ਬਾਅਦ ਹੁੰਦੀ ਸੀ, ਪਰ ਮੌਜੂਦਾ ਗਲੋਬਲ ਸਥਿਤੀ ਅਤੇ ਇਰਾਨ ਜੰਗ ਦੇ ਮੱਦੇਨਜ਼ਰ ਸਰਕਾਰ ਨੇ ਹੁਣ ਹਰ ਹਫ਼ਤੇ ਕੀਮਤਾਂ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਕਟੌਤੀ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਅਮਰੀਕਾ-ਇਰਾਨ ਜੰਗ ਕਾਰਨ ਗਲੋਬਲ ਊਰਜਾ ਬਾਜ਼ਾਰ ਬੇਹੱਦ ਅਸਥਿਰ ਹੈ। ਹੋਰਮੁਜ਼, ਜਿੱਥੋਂ ਦੁਨੀਆ ਦਾ ਲਗਭਗ 20 ਫ਼ੀਸਦੀ ਤੇਲ ਅਤੇ ਐੱਲ.ਐੱਨ.ਜੀ. ਲੰਘਦਾ ਹੈ, ਉੱਥੇ ਵਧੇ ਹੋਏ ਤਣਾਅ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ। ਕੌਮਾਂਤਰੀ ਬਾਜ਼ਾਰ ਵਿੱਚ ਬ੍ਰੈਂਟ ਕਰੂਡ ਅਜੇ ਵੀ 108 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਆਪਣੀ ਲੋੜ ਦਾ ਜ਼ਿਆਦਾਤਰ ਪੈਟਰੋਲੀਅਮ ਅਤੇ ਐੱਲ.ਐੱਨ.ਜੀ. ਮਿਡਲ ਈਸਟ ਦੇ ਦੇਸ਼ਾਂ ਤੋਂ ਆਯਾਤ ਕਰਦਾ ਹੈ। ਪਿਛਲੇ ਹਫ਼ਤੇ ਹੀ ਪਾਕਿਸਤਾਨ ਨੇ ਤੇਲ ਦੀਆਂ ਕੀਮਤਾਂ ਵਿੱਚ 15 ਰੁਪਏ ਦਾ ਵੱਡਾ ਵਾਧਾ ਕੀਤਾ ਸੀ, ਜਿਸ ਕਾਰਨ ਦੇਸ਼ ਵਿੱਚ ਮਹਿੰਗਾਈ, ਟ੍ਰਾਂਸਪੋਰਟ ਦੇ ਕਿਰਾਏ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਬਹੁਤ ਵਧ ਗਈਆਂ ਸਨ। ਅਜਿਹੇ ਵਿੱਚ 5 ਰੁਪਏ ਦੀ ਇਹ ਤਾਜ਼ਾ ਕਟੌਤੀ ਜਨਤਾ ਲਈ ਥੋੜ੍ਹੀ ਰਾਹਤ ਲੈ ਕੇ ਆਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News