UAE ਤੋਂ ਪਾਕਿ ਮੰਗਤਿਆਂ ਦਾ ‘ਦੇਸ਼ ਨਿਕਾਲਾ’, ਰੱਖਿਆ ਮੰਤਰੀ ਬੋਲੇ : ਕੋਈ ਨਵੀਂ ਗੱਲ ਨਹੀਂ
Monday, May 25, 2026 - 11:05 PM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਖਾੜੀ ਦੇਸ਼ਾਂ ਵਿਚ ਪਾਕਿਸਤਾਨੀਆਂ ਨੂੰ ਅਪਰਾਧਾਂ ਵਿਚ ਸ਼ਾਮਲ ਪਾਇਆ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਅਰਬ ਦੇਸ਼ਾਂ ਤੋਂ ਲਗਾਤਾਰ ਪਾਕਿਸਤਾਨੀਆਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਕਰ ਕੇ ਕੱਢਿਆ ਜਾ ਰਿਹਾ ਹੈ।
ਹਾਲੀਆ ਦਿਨਾਂ ਵਿਚ ਖਾਸ ਤੌਰ ’ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਪਾਕਿਸਤਾਨੀਆਂ ਖਿਲਾਫ ਸਖ਼ਤ ਰਵੱਈਆ ਦਿਖਾਇਆ ਹੈ। ਯੂ. ਏ. ਈ. ਨੇ ਹਜ਼ਾਰਾਂ ਪਾਕਿਸਤਾਨੀ ਮੰਗਤਿਆਂ ਨੂੰ ‘ਦੇਸ਼ ਨਿਕਾਲਾ’ ਦਿੱਤਾ ਹੈ। ਇਸ ਕਾਰਨ ਪਾਕਿਸਤਾਨ ਨੂੰ ਦੁਨੀਆ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਹੈ ਪਰ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ਼ ਦਾ ਕਹਿਣਾ ਹੈ ਕਿ ਇਸ ਵਿਚ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਹੈ। ਜੇਕਰ ਯੂ. ਏ. ਈ. ਨੇ ਉਨ੍ਹਾਂ ਦੇ ਦੇਸ਼ ਦੇ ਕੁਝ ਹਜ਼ਾਰ ਲੋਕਾਂ ਨੂੰ ਕੱਢ ਦਿੱਤਾ ਹੈ ਤਾਂ ਇਸ ਵਿਚ ਗਲਤ ਕੀ ਹੈ।
ਆਸਿਫ਼ ਨੇ ਕਿਹਾ ਕਿ ਕੋਈ ਵੀ ਦੇਸ਼ ਆਪਣੇ ਨਿਯਮਾਂ ਤੇ ਕਾਨੂੰਨਾਂ ਮੁਤਾਬਕ ਚੱਲਦਾ ਹੈ ਅਤੇ ਜੇਕਰ ਕੋਈ ਯੂ. ਏ. ਈ. ਵਿਚ ਭੀਖ ਮੰਗੇਗਾ ਜਾਂ ਕੋਈ ਗਲਤ ਕੰਮ ਕਰੇਗਾ ਤਾਂ ਉਸ ਨੂੰ ਕੱਢਿਆ ਹੀ ਜਾਵੇਗਾ। ਜਾਣਕਾਰੀ ਅਨੁਸਾਰ ਪਿਛਲੇ 5 ਸਾਲਾਂ ਵਿਚ ਖਾੜੀ ਦੇਸ਼ਾਂ ਵਿਚੋਂ 1 ਲੱਖ 64 ਹਜ਼ਾਰ ਪਾਕਿਸਤਾਨੀ ਲੋਕਾਂ ਨੂੰ ਕੱਢਿਆ ਗਿਆ ਹੈ। ਇਕੱਲੇ ਸਾਊਦੀ ਅਰਬ ਨੇ ਹੀ 1,08,029 ਲੋਕਾਂ ਨੂੰ ਡਿਪੋਰਟ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
