ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਯੂ. ਪੀ. ਨੂੰ ਮਿਲੀ ਪ੍ਰਾਜੈਕਟਾਂ ਦੀ ਸੌਗਾਤ

03/07/2019 6:39:19 PM

ਲਖਨਊ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ 1 ਲੱਖ ਕਰੋੜ ਰੁਪਏ ਤੋਂ ਵਧ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ। ਰਾਜਨਾਥ ਅਤੇ ਨਿਤਿਨ ਗਡਕਰੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਉੱਤਰ ਪ੍ਰਦੇਸ਼ 'ਚ 1 ਲੱਖ 10 ਹਜ਼ਾਰ 154 ਕਰੋੜ ਰੁਪਏ ਤੋਂ ਵੱਧ ਦੇ 80 ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮੌਕੇ 'ਤੇ ਕਿਹਾ ਕਿ ਅੱਜ ਇਸ ਇਤਿਹਾਸਕ ਦਿਨ 'ਤੇ ਲਖਨਊ ਪੂਰੇ ਉੱਤਰ ਪ੍ਰਦੇਸ਼ ਲਈ 'ਲਕ-ਨਾਊ' ਬਣ ਗਿਆ ਹੈ। ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਚਾਹੁੰਦੇ ਸਨ ਕਿ ਲਖਨਊ ਇਕ ਵਿਸ਼ਵ ਪੱਧਰੀ ਸ਼ਹਿਰ ਬਣੇ। ਅੱਜ ਜੋ ਵੀ ਕੀਤਾ ਜਾ ਰਿਹਾ ਹੈ, ਉਹ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ। ਇਹ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਲਖਨਊ ਸਮੇਤ ਪੂਰੇ ਉੱਤਰ ਪ੍ਰਦੇਸ਼ ਲਈ ਇਹ ਪ੍ਰਾਜੈਕਟ ਵਿਕਾਸ ਦਾ ਵਰਦਾਨ ਸਾਬਤ ਹੋਣਗੇ।

 

PunjabKesari


ਓਧਰ ਗਡਕਰੀ ਨੇ ਪਹਿਲੀਆਂ ਸਰਕਾਰਾਂ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਜ਼ਮੀਨ ਪ੍ਰਾਪਤੀ ਨੂੰ ਲੈ ਕੇ ਮੁਸ਼ਕਲਾਂ ਹੁੰਦੀਆਂ ਸਨ। ਪਹਿਲਾਂ ਪਤਾ ਨਹੀਂ ਚੱਲਦਾ ਸੀ ਕਿ ਸੜਕ 'ਤੇ ਟੋਏ ਹਨ ਜਾਂ ਟੋਇਆ 'ਚ ਸੜਕ। ਗਡਕਰੀ ਨੇ ਕਿਹਾ ਕਿ ਪਿਛਲੇ ਸਾਢੇ 4 ਸਾਲ ਦੌਰਾਨ ਉੱਤਰ ਪ੍ਰਦੇਸ਼ ਵਿਚ ਰਾਸ਼ਟਰੀ ਹਾਈਵੇਅ ਦੀ ਲੰਬਾਈ ਦੋਗੁਣੀ ਵਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਸੇਵਾਵਾਂ ਵਾਂਗ ਦੇਸ਼ ਦੇ ਜਲ ਮਾਰਗਾਂ ਲਈ ਵੀ ਆਵਾਜਾਈ ਕੰਟਰੋਲ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਗਡਕਰੀ ਨੇ ਕਿਹਾ ਕਿ ਗੰਗਾ ਦੀ ਸਫਾਈ ਦਾ 30 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ।


Tanu

Content Editor

Related News