ਜੈਸ਼ ਦੇ ਅੱਤਵਾਦੀਆਂ ਦਾ ਮਾਰਿਆ ਜਾਣਾ ਵੱਡੀ ਸਫਲਤਾ : ਰਾਜਨਾਥ

02/19/2019 2:08:40 PM

ਨਵੀਂ ਦਿੱਲੀ (ਵਾਰਤਾ)— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 14 ਫਰਵਰੀ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਬਿਆਨ ਦਿੱਤਾ। ਰਾਜਨਾਥ ਨੇ ਕਿਹਾ ਕਿ ਪੁਲਵਾਮਾ ਹਮਲੇ ਦੇ ਮਾਸਟਰ ਮਾਈਂਡ ਸਮੇਤ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂ ਵਲੋਂ ਢੇਰ ਕੀਤੇ ਜਾਣ ਨੂੰ ਵੱਡੀ ਸਫਲਤਾ ਦੱਸਿਆ ਹੈ। ਰਾਜਨਾਥ ਸਿੰਘ ਨੇ ਮੀਡੀਆ ਵਲੋਂ ਇਸ ਸਬੰਧ ਵਿਚ ਪੁੱਛੇ ਜਾਣ 'ਤੇ ਕਿਹਾ, ''ਸਾਡੀ ਫੌਜ ਅਤੇ ਸੁਰੱਖਿਆ ਫੋਰਸ ਦੇ ਜਵਾਨ ਸਾਰੇ ਕੰਮਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ। ਸੁਰੱਖਿਆ ਅਤੇ ਫੌਜ ਦੇ ਜਵਾਨਾਂ ਲਈ ਇਹ ਵੱਡੀ ਸਫਲਤਾ ਹੈ।''

ਜ਼ਿਕਰਯੋਗ ਹੈ ਕਿ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਪੁਲਵਾਮਾ ਵਿਚ ਸੋਮਵਾਰਨੂੰ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਇਨ੍ਹਾਂ ਵਿਚ ਇਕ ਰਸ਼ੀਦ ਗਾਜ਼ੀ ਵੀ ਸ਼ਾਮਲ ਹੈ, ਜਿਸ ਨੂੰ ਪੁਲਵਾਮਾ ਜ਼ਿਲੇ 'ਚ 14 ਫਰਵਰੀ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਜਵਾਨਾਂ 'ਤੇ ਹਮਲੇ ਦਾ ਮਾਸਟਰ ਮਾਈਂਡ ਮੰਨਿਆ ਜਾ ਰਿਹਾ ਸੀ। ਇਸ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ।


Tanu

Content Editor

Related News