ਰਾਜਕੋਟ ਦੇ ਵਪਾਰੀ ਨੇ ਚਾਇਨੀਜ਼ ਕਾਰ ਦਾ ਆਰਡਰ ਕੀਤਾ ਰੱਦ

Friday, Jun 19, 2020 - 11:57 PM (IST)

ਅਹਿਮਦਾਬਾਦ : ਲੱਦਾਖ 'ਚ 20 ਭਾਰਤੀ ਫ਼ੌਜੀ ਕਰਮਚਾਰੀਆਂ ਦੀ ਸ਼ਹਾਦਤ ਤੋਂ ਬਾਅਦ ਚੀਨ ਦੇ ਸਾਮਾਨ ਦਾ ਬਾਈਕਾਟ ਕਰਣ ਦੀ ਮੰਗ ਵਿਚਾਲੇ ਗੁਜਰਾਤ ਦੇ ਰਾਜਕੋਟ ਦੇ ਇੱਕ ਵਪਾਰੀ ਨੇ ਚੀਨ ਦੀ ਭਾਰਤੀ ਸਹਿਯੋਗੀ ਕੰਪਨੀ ਵੱਲੋਂ ਤਿਆਰ ਕੀਤੀ ਗਈ ਕਾਰ ਦੇ ਆਰਡਰ ਨੂੰ ਰੱਦ ਕਰ ਦਿੱਤਾ ਹੈ।  ਮਯੁਰਧਵਜ ਸਿੰਘ ਜਾਲਾ ਨੇ ਐੱਸ.ਯੂ.ਵੀ. ‘ਐੱਮ.ਜੀ. ਹੈਕਟਰ’ ਜੁਲਾਈ 2019 'ਚ ਰਾਜਕੋਟ ਦੇ ਇੱਕ ਡੀਲਰ ਕੋਲ 51,000 ਰੁਪਏ ਦੇ ਕੇ ਬੁੱਕ ਕਰਵਾਈ ਸੀ। ਇਹ ਕਾਰ ਐੱਮ.ਜੀ. ਹੈਕਟਰ ਇੰਡੀਆ ਵੱਲੋਂ ਤਿਆਰ ਕੀਤੀ ਜਾਂਦੀ ਹੈ ਜੋ ਕਿ ਚੀਨ ਦੇ ਸ਼ੰਘਾਈ ਆਟੋਮੋਟਿਵ ਇੰਡਸਟਰੀ ਕਾਰਪੋਰੇਸ਼ਨ (ਐੱਸ.ਏ.ਆਈ.ਸੀ.) ਦੀ ਇੱਕ ਸਹਾਇਕ ਕੰਪਨੀ ਹੈ। ਜਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੰਪਨੀ ਦੀ ਕਾਰ ਨਹੀਂ ਚਾਹੀਦੀ ਹੈ, ਜਿਸ ਦਾ ਸੰਬੰਧ ਚੀਨ ਦੀ ਸਰਕਾਰ ਅਤੇ ਚੀਨ ਦੀ ਕੰਮਿਉਨਿਸਟ ਪਾਰਟੀ ਨਾਲ ਹੈ ।
 


Inder Prajapati

Content Editor

Related News