ਭਾਰਤ ਦਾ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੁਨੀਆ ਦੇ ਟਾਪ-10 ਏਅਰਪੋਰਟ ''ਚ ਸ਼ਾਮਲ

Saturday, May 11, 2019 - 04:34 PM (IST)

ਭਾਰਤ ਦਾ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੁਨੀਆ ਦੇ ਟਾਪ-10 ਏਅਰਪੋਰਟ ''ਚ ਸ਼ਾਮਲ

ਨਵੀਂ ਦਿੱਲੀ — ਹੈਦਰਾਬਾਦ ਦਾ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੁਨੀਆ ਦੇ ਟਾਪ-10 ਹਵਾਈ ਅੱਡਿਆਂ 'ਚ ਸ਼ਾਮਲ ਹੋ ਗਿਆ ਹੈ। ਇਸ ਨੂੰ ਟਾਪ 10 ਵਿਚੋਂ 8ਵਾਂ ਸਥਾਨ ਮਿਲਿਆ ਹੈ। ਇਹ ਅੰਕੜੇ ਏਅਰ ਹੈਲਪ ਦੇ ਸਰਵੇਖਣ 'ਚ ਸਾਹਮਣੇ ਆਏ ਹਨ। 'ਏਅਰ ਹੈਲਪ' ਨੇ 2019 ਲਈ ਸਾਲਾਨਾ ਰੇਟਿੰਗ ਜਾਰੀ ਕੀਤੀ ਹੈ ਜਿਸ ਦੇ ਅਨੁਸਾਰ  ਕਤਰ, ਜਪਾਨ ਅਤੇ ਗ੍ਰੀਸ ਦੇ ਹਵਾਈ ਅੱਡੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਇਸ ਦੇ ਨਾਲ ਹੀ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਸਭ ਤੋਂ ਵਧੀਆ 10 ਹਵਾਈ ਅੱੱਡਿਆਂ ਦੀ ਸੂਚੀ ਵਿਚ ਅਮਰੀਕਾ ਅਤੇ ਚੀਨ ਦਾ ਇਕ ਵੀ ਹਵਾਈ ਅੱਡਾ ਸ਼ਾਮਲ ਨਹੀਂ ਹੈ। 

40 ਦੇਸ਼ਾਂ ਦੇ 40 ਹਜ਼ਾਰ ਯਾਤਰੀਆਂ 'ਤੇ ਕੀਤਾ ਗਿਆ ਸਰਵੇਖਣ

ਬਲੂਮਬਰਗ ਦੀ ਰਿਪੋਰਟ ਮੁਤਾਬਕ ਏਅਰਹੈਲਪ ਨੇ ਕਈ ਹੋਰ ਉਦਯੋਗਿਕ ਵਿਕਰੇਤਾ ਦੇ ਡਾਟਾਬੇਸ ਦੇ ਆਧਾਰ 'ਤੇ ਇਹ ਰੈਂਕਿੰਗ ਦਿੱਤੀ। ਇਸ ਦੇ ਨਾਲ ਹੀ ਇਸਨੇ 40 ਦੇਸ਼ਾਂ ਦੇ 40 ਹਜ਼ਾਰ ਯਾਤਰੀਆਂ ਤੋਂ ਹਵਾਈ ਅੱਡੇ ਦੀ ਸਹੂਲਤ ਸੰਬੰਧੀ ਸਵਾਲਾਂ ਦੇ ਆਧਾਰ 'ਤੇ ਰੈਂਕ ਦਿੱਤੀ ਹੈ। ਰੈਂਕਿੰਗ ਦਾ ਵਰਗੀਕਰਣ ਕਰਨ ਲਈ ਨਿਰਧਾਰਤ ਸਮੇਂ 'ਤੇ ਉਡਾਣ, ਗੁਣਵੱਤਾ ਵਾਲਾ ਭੋਜਨ ਅਤੇ ਖਰੀਦਦਾਰੀ ਦੀ ਸਹੂਲਤ ਆਦਿ ਬਾਰੇ ਯਾਤਰੀਆਂ ਦੀ ਰਾਏ ਲਈ ਗਈ।

ਦੁਨੀਆ ਦੇ ਸਭ ਤੋਂ ਵਧੀਆ ਹਵਾਈ ਅੱਡੇ

ਹਾਮਿਦ ਅੰਤਰਰਾਸ਼ਟਰੀ ਹਵਾਈ ਅੱਡਾ, ਕਤਰ
ਟੋਕੀਓ ਅੰਤਰਰਾਸ਼ਟਰੀ ਹਵਾਈ ਅੱਡਾ, ਜਾਪਾਨ
ਏਥੇਂਸ ਅੰਤਰਰਾਸ਼ਟਰੀ ਹਵਾਈ ਅੱਡਾ, ਗ੍ਰੀਸ
ਅਫੋਨਸੋ ਪੇਨਾ ਅੰਤਰਰਾਸ਼ਟਰੀ ਹਵਾਈ ਅੱਡਾ, ਬ੍ਰਾਜ਼ੀਲ
ਡਾਂਸਕ ਲੇਕ ਵਾਸਾ ਅੰਤਰਰਾਸ਼ਟਰੀ ਹਵਾਈ ਅੱਡਾ, ਪੋਲੈਂਡ
ਸ਼ੇਰਮੇਤਯੇਵੋ ਅੰਤਰਰਾਸ਼ਟਰੀ ਹਵਾਈ ਅੱਡਾ, ਰੂਸ
ਚਾਂਗੀ ਏਅਰਪੋਰਟ ਸਿੰਗਾਪੁਰ, ਸਿੰਗਾਪੁਰ
ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ, ਭਾਰਤ 
ਟੇਨੇਰਿਫ ਨਾਰਥ ਏਅਰਪੋਰਟ, ਸਪੇਨ
ਵਿਰਾਕੋਪੋਸ/ ਕੈਮਪਿਨਾਸ ਅੰਤਰਰਾਸ਼ਟਰੀ ਹਵਾਈ ਅੱਡਾ, ਬ੍ਰਾਜ਼ੀਲ

ਦੁਨੀਆ ਦੇ ਸਭ ਤੋਂ ਖਰਾਬ ਹਵਾਈ ਅੱਡੇ

ਲੰਡਨ ਗੈਟਵਿਕ ਹਵਾਈ ਅੱਡਾ, ਯੂਨਾਇਟਿਡ ਕਿੰਗਡਮ
ਬਿੱਲੀ ਬਿਸ਼ਪ ਟੋਰਾਂਟੋ ਸਿਟੀ ਹਵਾਈ ਅੱਡਾ, ਕੈਨੇਡਾ
ਪੋਰਟੋ ਹਵਾਈ ਅੱਡਾ, ਪੁਰਤਗਾਲ
ਪੇਰਿਸ ਓਰਲੀ ਹਵਾਈ ਅੱਡਾ, ਫਰਾਂਸ
ਮੈਨਚੈਸਟਰ ਹਵਾਈ ਅੱਡਾ, ਯੁਨਾਇਡਿਟ ਕਿੰਗਡਮ
ਮਾਲਟਾ ਅੰਤਰਰਾਸ਼ਟਰੀ ਹਵਾਈ ਅੱਡਾ, ਮਾਲਟਾ
ਹੇਨਰੀ ਕੋਂਡਲ ਅੰਤਰਰਾਸ਼ਟਰੀ ਹਵਾਈ ਅੱਡਾ, ਰੋਮਾਨਿਆ
ਇੰਧੋਵਨ ਹਵਾਈ ਅੱਡਾ, ਨੀਦਰਲੈਂਡ 
ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡਾ, ਕੁਵੈਤ
ਲਿਸਬਨ ਪੋਰਟੇਲਾ ਹਵਾਈ ਅੱਡਾ, ਪੁਰਤਗਾਲ
 


Related News