ਪਹਿਲਾਂ ਪਤਨੀ ਅਤੇ ਦੋ ਮਾਸੂਮ ਬੱਚਿਆਂ ਦਾ ਕੀਤਾ ਕਤਲ, ਫਿਰ ਖ਼ੁਦ ਲਿਆ ਫਾਹਾ

Thursday, Jul 23, 2020 - 12:48 PM (IST)

ਪਹਿਲਾਂ ਪਤਨੀ ਅਤੇ ਦੋ ਮਾਸੂਮ ਬੱਚਿਆਂ ਦਾ ਕੀਤਾ ਕਤਲ, ਫਿਰ ਖ਼ੁਦ ਲਿਆ ਫਾਹਾ

ਸ਼੍ਰੀਗੰਗਾਨਗਰ- ਰਾਜਸਥਾਨ 'ਚ ਬੀਕਾਨੇਰ ਜ਼ਿਲ੍ਹੇ ਦੇ ਗਜਨੇਰ ਥਾਣਾ ਖੇਤਰ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 2 ਮਾਸੂਮ ਬੱਚਿਆਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਨੇ ਖੁਦ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਵੇਰੇ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਫਾਹੇ 'ਤੇ ਲਟਕਿਆ ਦੇਖਿਆ, ਉਦੋਂ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਸਵੇਰੇ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਫਾਹੇ 'ਤੇ ਲਟਕਿਆ ਦੇਖਿਆ, ਉਦੋਂ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ 'ਚ ਜੁਟ ਗਈ। ਪੁਲਸ ਨੇ ਦੱਸਿਆ ਕਿ ਘਟਨਾ ਬੁੱਧਵਾਰ ਦੇਰ ਰਾਤ ਦੀ ਹੈ।

ਸੂਰਜੜਾ ਪਿੰਡ 'ਚ ਜੇਠਾਰਾਮ ਮੇਘਵਾਲ (34) ਨੇ ਪਹਿਲੇ ਪਤਨੀ ਸ਼ਾਰਦਾ (30), ਬੇਟੇ ਜਿਤੇਂਦਰ (9) ਅਤੇ ਬੇਟੀ ਆਯਸ਼ਾ (4) ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਖੁਦ ਦੂਜੇ ਕਮਰੇ 'ਚ ਜਾ ਕੇ ਪੱਖੇ ਨਾਲ ਫਾਹਾ ਬਣਾ ਕੇ ਝੂਲ ਗਿਆ। ਘਟਨਾ ਰਾਤ ਕਰੀਬ 2 ਵਜੇ ਦੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਗਜਨੇਰ ਥਾਣਾ ਅਮਰ ਸਿੰਘ ਸੁਰਜੜਾ ਪਿੰਡ ਪਹੁੰਚੇ। ਪੁਲਸ ਅਨੁਸਾਰ ਘਟਨਾ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗਾ ਹੈ। ਐੱਫ.ਐੱਸ.ਐੱਲ. ਟੀਮ ਵਲੋਂ ਹਾਦਸੇ ਵਾਲੀ ਜਗ੍ਹਾ 'ਤੇ ਸਬੂਤ ਜੁਟਾਉਣ ਦੀ ਕਾਰਵਾਈ ਕੀਤੇ ਜਾਣ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਗਜਨੇਰ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ ਹੈ। ਮ੍ਰਿਤਕ ਸ਼ਾਰਦਾ ਦੇ ਪੇਕੇ ਬੀਕਾਨੇਰ ਜ਼ਿਲ੍ਹੇ 'ਚ ਹੀ ਸ਼੍ਰੀਕੋਲਾਯਤ ਥਾਣਾ ਖੇਤਰ ਦੇ ਮੰਡਾਲ ਪਿੰਡ 'ਚ ਹੈ। ਉਸ ਦੇ ਪੇਕੇ ਵਾਲੇ ਵੀ ਸੂਰਜੜਾ ਪਿੰਡ ਪਹੁੰਚ ਗਏ ਹਨ। ਸੀਨੀਅਰ ਪੁਲਸ ਅਧਿਕਾਰੀ ਜੇਠਾਰਾਮ ਦੇ ਪਰਿਵਾਰ ਵਾਲੇ ਅਤੇ ਆਂਢ-ਗੁਆਂਢ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਰਹੇ ਹਨ।


author

DIsha

Content Editor

Related News