ਰਾਜਸਥਾਨ ਤੋਂ ਦਿਲ ਝੰਜੋੜਨ ਵਾਲੀ ਖ਼ਬਰ, ਘਰ 'ਚ ਮਿਲੀਆਂ 4 ਬੱਚਿਆਂ ਸਮੇਤ ਪਤੀ-ਪਤਨੀ ਦੀਆਂ ਲਾਸ਼ਾਂ

Monday, Nov 21, 2022 - 12:51 PM (IST)

ਰਾਜਸਥਾਨ ਤੋਂ ਦਿਲ ਝੰਜੋੜਨ ਵਾਲੀ ਖ਼ਬਰ, ਘਰ 'ਚ ਮਿਲੀਆਂ 4 ਬੱਚਿਆਂ ਸਮੇਤ ਪਤੀ-ਪਤਨੀ ਦੀਆਂ ਲਾਸ਼ਾਂ

ਉਦੇਪੁਰ (ਭਾਸ਼ਾ)- ਰਾਜਸਥਾਨ ਦੇ ਉਦੇਪੁਰ ਜ਼ਿਲ੍ਹੇ 'ਚ ਇਕ ਜੋੜੇ ਅਤੇ ਉਨ੍ਹਾਂ ਦੇ 4 ਬੱਚੇ ਸੋਮਵਾਰ ਨੂੰ ਸ਼ੱਕੀ ਹਾਲਾਤ 'ਚ ਮ੍ਰਿਤਕ ਮਿਲੇ। ਪੁਲਸ ਅਨੁਸਾਰ, ਪੱਪੂ ਗਮੇਤੀ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਫਾਹੇ ਨਾਲ ਲਟਕੀਆਂ ਮਿਲੀਆਂ, ਜਦੋਂ ਕਿ ਉਨ੍ਹਾਂ ਦੀ ਪਤਨੀ ਅਤੇ ਇਕ ਬੱਚੇ ਦੀ ਲਾਸ਼ ਬਿਸਤਰ 'ਤੇ ਪਈ ਸੀ। 

ਇਹ ਵੀ ਪੜ੍ਹੋ : ਪੁੱਤਰ ਨੇ ਪਿਤਾ ਦਾ ਕੀਤਾ ਕਤਲ, ਮਾਂ ਦੀ ਮਦਦ ਨਾਲ ਲਾਸ਼ ਦੇ ਕੀਤੇ 6 ਟੁਕੜੇ

ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਗੋਗੁੰਦਾ ਥਾਣਾ ਖੇਤਰ ਦੇ ਝਾੜੌਲੀ ਪਿੰਡ ਦੀ ਹੈ ਅਤੇ ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਪਰਿਵਾਰ ਦੇ ਮੁਖੀਆ ਨੇ ਬੱਚਿਆਂ ਅਤੇ ਪਤਨੀ ਦਾ ਕਤਲ ਕੀਤਾ ਅਤੇ ਫਿਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਅਨੁਸਾਰ, ਫੋਰੈਂਸਿਕ ਸਾਇੰਸ ਲੇਬੋਰੇਟਰੀ (ਐੱਫ.ਐੱਸ.ਐੱਲ.) ਅਤੇ ਡੌਗ ਸਕਵਾਇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਸਬੂਤ ਜੁਟਾਉਣ ਦਾ ਕੰਮ ਜਾਰੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News