ਨੌਜਵਾਨ ਨੇ ਗਰਭਵਤੀ ਪਤਨੀ ਤੇ 2 ਮਾਸੂਮ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

Tuesday, Aug 18, 2020 - 06:00 PM (IST)

ਨੌਜਵਾਨ ਨੇ ਗਰਭਵਤੀ ਪਤਨੀ ਤੇ 2 ਮਾਸੂਮ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਭਰਤਪੁਰ- ਰਾਜਸਥਾਨ 'ਚ ਕਰੌਲੀ ਜ਼ਿਲ੍ਹੇ ਦੇ ਹਿੰਡੌਨ ਸਿਟੀ ਥਾਣਾ ਖੇਤਰ ਦੇ ਕੂੰਜੇਲਾ ਪਿੰਡ 'ਚ ਇਕ ਨੌਜਵਾਨ ਨੇ ਆਰਥਿਕ ਤੰਗੀ ਅਤੇ ਘਰੇਲੂ ਕਲੇਸ਼ ਤੋਂ ਤੰਗ ਹੋ ਕੇ ਆਪਣੀ ਗਰਭਵਤੀ ਪਤਨੀ ਅਤੇ ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਵੀ ਖ਼ੁਦਕੁਸ਼ੀ ਕਰ ਲਈ। ਥਾਣਾ ਇੰਚਾਰਜ ਨਿਰੰਜਨ ਸਿੰਘ ਨੇ ਦੱਸਿਆ ਕਿ ਕੂੰਜੇਲਾ ਪਿੰਡ ਦੇ ਮਾਹਵਰ ਮੁਹੱਲਾ 'ਚ ਹੋਈ ਘਟਨਾ ਦੀ ਸੂਚਨਾ ਸੋਮਵਾਰ ਦੇਰ ਰਾਤ ਮਿਲਣ ਤੋਂ ਬਾਅਦ ਘਰ 'ਚ ਪਈਆਂ ਚਾਰੇ ਲਾਸ਼ਾਂ ਬਰਾਮਦ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਕਰੀਬ 3 ਤੋਂ 4 ਦਿਨ ਪੁਰਾਣੀ ਹੈ ਪਰ ਸੋਮਵਾਰ ਰਾਤ ਘਰੋਂ ਤੇਜ਼ ਬੱਦਬੂ ਆਉਣ 'ਤੇ ਗੁਆਂਢੀਆਂ ਨੂੰ ਸ਼ੱਕ ਹੋਇਆ।
 

ਪਿੰਡ ਵਾਸੀਆਂ ਨੇ ਮਹੇਂਦਰ ਮਹਾਵਰ (27) ਦੇ ਘਰ ਦੇ ਰੋਸ਼ਨਦਾਨ 'ਚ ਝਾਤ ਕੇ ਦੇਖਿਆ ਤਾਂ ਨੌਜਵਾਨ ਫਾਹੇ ਨਾਲ ਲਟਕਿਆ ਦਿਖਾਈ ਦਿੱਤਾ, ਜਦੋਂ ਕਿ ਉਸ ਦੀ ਪਤਨੀ ਸੁਪਨਾ ਮਹਾਵਰ (26) ਅਤੇ 6 ਸਾਲ ਦੇ ਬੇਟੇ ਕਨ੍ਹਈਆ ਲਾਲ ਅਤੇ 2 ਸਾਲ ਦੀ ਕੁੜੀ ਦੀ ਲਾਸ਼ ਜ਼ਮੀਨ 'ਤੇ ਪਈ ਹੋਈ ਸੀ। ਮ੍ਰਿਤਕ ਮਹੇਂਦਰ ਮਹਾਵਰ ਦੇ ਪਰਿਵਾਰ 'ਚ ਮਾਂ ਅਤੇ ਇਕ ਭਰਾ ਹੈ, ਜੋ ਬਾਹਰ ਰਹਿੰਦੇ ਹਨ। ਪਿੰਡ 'ਚ ਇਕੱਠੇ 4 ਮੈਂਬਰਾਂ ਦੀ ਮੌਤ ਨਾਲ ਮੰਗਲਵਾਰ ਨੂੰ ਕਿਸੇ ਦੇ ਵੀ ਘਰ 'ਚ ਚੁੱਲ੍ਹਾ ਤੱਕ ਨਹੀਂ ਬਲਿਆ। ਦੱਸਿਆ ਗਿਆ ਕਿ ਮ੍ਰਿਤਕ ਦੀ 2 ਸਾਲ ਦੀ ਕੁੜੀ ਦਾ ਤਾਂ ਹਾਲੇ ਨਾਮਕਰਨ ਸੰਸਕਾਰ ਵੀ ਨਹੀਂ ਹੋਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News