ਰਾਜਸਥਾਨ : ਜੀਪ ਅਤੇ ਟਰੱਕ ਦੀ ਟੱਕਰ ਨਾਲ 6 ਲੋਕਾਂ ਦੀ ਮੌਤ

Friday, Feb 21, 2020 - 12:51 PM (IST)

ਰਾਜਸਥਾਨ : ਜੀਪ ਅਤੇ ਟਰੱਕ ਦੀ ਟੱਕਰ ਨਾਲ 6 ਲੋਕਾਂ ਦੀ ਮੌਤ

ਜੈਪੁਰ— ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲੇ ਦੇ ਪੱਲੂ ਥਾਣਾ ਖੇਤਰ 'ਚ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਜੀਪ ਅਤੇ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ 'ਚ 2 ਔਰਤਾਂ ਅਤੇ 2 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਇਕ ਬੱਚੀ ਜ਼ਖਮੀ ਹੋ ਗਈ। ਪੁਲਸ ਅਨੁਸਾਰ ਮ੍ਰਿਤਕਾਂ 'ਚ 5 ਲੋਕ ਇਕ ਹੀ ਪਰਿਵਾਰ ਦੇ ਹਨ। ਪੁਲਸ ਨੇ ਦੱਸਿਆ ਕਿ ਇਹ ਲੋਕ ਪੂਰਬਸਰ 'ਚ ਸਤਸੰਗ 'ਚ ਹਿੱਸਾ ਲੈ ਕੇ ਪੱਲੂ ਖੇਤਰ 'ਚ ਮਾਯਲਾ ਢਾਣੀ ਸਥਿਤ ਆਪਣੇ ਘਰ ਜਾ ਰਹੇ ਸਨ ਕਿ ਹਨੂੰਮਾਨਗੜ੍ਹ-ਕਿਸ਼ਨਗੜ੍ਹ ਮੈਗਾ ਹਾਈਵੇਅ 'ਤੇ ਪੂਰਬਸਰ ਬੱਸ ਸਟੈਂਡ ਕੋਲ ਇਨ੍ਹਾਂ ਦੀ ਜੀਪ ਟਰੱਕ ਨਾਲ ਟਕਰਾ ਗਈ।

ਪੁਲਸ ਨੇ ਦੱਸਿਆ ਕਿ ਮ੍ਰਿਤਕਾਂ 'ਚ ਮਾਯਲਾ ਦੀ ਢਾਣੀ ਵਾਸੀ ਬੁਧਰਾਮ, ਗੋਮਤੀ, ਨਿਰਮਲਾ, ਵਿਜੇ ਅਤੇ ਵਿਪਨਾ ਇਕ ਹੀ ਪਰਿਵਾਰ ਦੇ ਹਨ। ਮ੍ਰਿਤਕਾਂ 'ਚ ਮਾਯਲਾ ਵਾਸੀ ਮੁਕੇਸ਼ ਕੁਮਾਰ ਵੀ ਸ਼ਾਮਲ ਹੈ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਇਸੇ ਪਰਿਵਾਰ ਦੀ 9 ਸਾਲਾ ਪੂਜਾ ਜ਼ਖਮੀ ਹੋ ਗਈ, ਜਿਸ ਨੂੰ ਹਨੂੰਮਾਨਗੜ੍ਹ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


author

DIsha

Content Editor

Related News