ਪਤੀ ਨੇ ਦਿੱਤਾ ਤਿੰਨ ਤਲਾਕ, ਫਿਰ ਸਹੁਰੇ ਤੇ ਰਿਸ਼ਤੇਦਾਰ ਨੇ ਕੀਤਾ ਗੈਂਗਰੇਪ

Wednesday, Nov 27, 2019 - 10:36 AM (IST)

ਪਤੀ ਨੇ ਦਿੱਤਾ ਤਿੰਨ ਤਲਾਕ, ਫਿਰ ਸਹੁਰੇ ਤੇ ਰਿਸ਼ਤੇਦਾਰ ਨੇ ਕੀਤਾ ਗੈਂਗਰੇਪ

ਅਲਵਰ— ਰਾਜਸਥਾਨ 'ਚ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਤੀ ਦੇ ਤਿੰਨ ਤਲਾਕ ਦੇਣ ਦੇ ਕੁਝ ਘੰਟਿਆਂ ਬਾਅਦ ਹੀ ਸਹੁਰੇ ਅਤੇ ਇਕ ਹੋਰ ਰਿਸ਼ਤੇਦਾਰ ਨੇ ਪੀੜਤਾ ਨਾਲ ਕਥਿਤ ਤੌਰ 'ਤੇ ਰੇਪ ਕੀਤਾ। ਇਹ ਘਟਨਾ 22 ਨਵੰਬਰ ਨੂੰ ਰਾਜਸਥਾਨ ਦੇ ਅਲਵਰ ਜ਼ਿਲੇ ਦੇ ਇਕ ਪਿੰਡ 'ਚ ਹੋਈ ਅਤੇ ਅਗਲੇ ਹੀ ਦਿਨ ਭਿਵਾੜੀ ਮਹਿਲਾ ਪੁਲਸ ਸਟੇਸ਼ਨ 'ਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਪਰ ਦੋਸ਼ੀ ਹਾਲੇ ਵੀ ਗ੍ਰਿਫਤਾਰ ਨਹੀਂ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤਾ (25) ਦਾ ਨਿਕਾਹ ਸਾਲ 2015 'ਚ ਹੋਇਆ ਸੀ ਅਤੇ ਅਗਲੇ ਸਾਲ ਉਸ ਨੇ ਇਕ ਬੇਟੀ ਨੂੰ ਜਨਮ ਦਿੱਤਾ ਸੀ। ਉਸ ਦੇ ਬਾਅਦ ਤੋਂ ਹੀ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਦਾਜ ਲਿਆਉਣ ਲਈ ਤੰਗ ਕਰਨ ਲੱਗੇ।

ਭਿਵਾੜੀ ਦੇ ਡੀ.ਐੱਸ.ਪੀ. ਨੇ ਦੱਸਿਆ,''ਸ਼ਿਕਾਇਤਕਰਤਾ ਨੇ ਸਾਨੂੰ ਦੱਸਿਆ ਕਿ 20 ਨਵੰਬਰ ਨੂੰ ਦਾਜ ਦੀ ਮੰਗ ਨਾ ਪੂਰੀ ਕਰਨ 'ਤੇ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਇਕ ਕਮਰੇ 'ਚ ਬੰਦ ਕਰ ਕੇ ਕੁੱਟਮਾਰ ਕੀਤੀ। ਇਸ ਦੇ 2 ਦਿਨ ਬਾਅਦ 22 ਨਵੰਬਰ ਨੂੰ ਉਸ ਦਾ ਪਤੀ ਸ਼ਰਾਬ ਪੀ ਕੇ ਆਇਆ ਅਤੇ ਉਸ ਨੂੰ ਤਿੰਨ ਤਲਾਕ ਦੇ ਦਿੱਤਾ। ਉਸੇ ਰਾਤ ਨੂੰ ਪੀੜਤਾ ਦੇ ਸਹੁਰੇ ਅਤੇ ਇਕ ਹੋਰ ਰਿਸ਼ਤੇਦਾਰ ਨੇ ਬੰਦੂਕ ਦੀ ਨੋਕ 'ਤੇ ਉਸ ਨਾਲ ਰੇਪ ਕੀਤਾ।'' ਹਾਲਾਂਕਿ ਪੁਲਸ ਨੇ ਪੀੜਤਾ ਦਾ ਤੁਰੰਤ ਮੈਡੀਕਲ ਕਰਵਾਇਆ ਅਤੇ ਬਿਆਨ ਵੀ ਦਰਜ ਕਰ ਲਿਆ ਪਰ ਇਸ ਸੰਬੰਧ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ।


author

DIsha

Content Editor

Related News