ਖੇਡ-ਖੇਡ 'ਚ ਹੋਈ ਇਕੋ ਪਰਿਵਾਰ ਦੇ 5 ਬੱਚਿਆਂ ਦੀ ਦਰਦਨਾਕ ਮੌਤ

Monday, Mar 22, 2021 - 11:43 AM (IST)

ਖੇਡ-ਖੇਡ 'ਚ ਹੋਈ ਇਕੋ ਪਰਿਵਾਰ ਦੇ 5 ਬੱਚਿਆਂ ਦੀ ਦਰਦਨਾਕ ਮੌਤ

ਬੀਕਾਨੇਰ- ਰਾਜਸਥਾਨ 'ਚ ਬੀਕਾਨੇਰ ਦੇ ਨਾਪਾਸਰ ਖੇਤਰ 'ਚ ਐਤਵਾਰ ਨੂੰ ਖੇਡ-ਖੇਡ 'ਚ ਚਾਰ ਸਕੇ ਭਰਾ-ਭੈਣਾਂ ਸਮੇਤ 5 ਬੱਚਿਆਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਨਾਪਾਸਰ ਦੇ ਹਿੰਮਤਾਸਰ ਪਿੰਡ 'ਚ ਕਿਸਾਨ ਭੀਆਰਾਮ ਦਾ ਪਰਿਵਾਰ ਖੇਤ 'ਚ ਗਿਆ ਹੋਇਆ ਸੀ। ਇਸ ਦੌਰਾਨ ਬੱਚੇ ਘਰ 'ਚ ਸਨ। ਚਾਰ ਭੀਆਰਾਮ ਦੇ ਬੇਟੇ-ਬੇਟੀਆਂ ਸਨ, ਜਦੋਂ ਕਿ ਇਕ ਉਨ੍ਹਾਂ ਦੀ ਭਾਣਜੀ ਸੀ। ਭੀਆਰਾਮ ਦਾ ਪੁੱਤ ਸੇਵਾਰਾਮ (4) ਤੋਂ ਇਲਾਵਾ ਤਿੰਨ ਧੀਆਂ ਰਵੀਨਾ (7), ਰਾਧਾ (5) ਅਤੇ ਟਿੰਕੂ ਉਰਫ਼ ਪੂਨਮ (8) ਦੇ ਨਾਲ ਹੀ ਭੀਆਰਾਮ ਦੀ ਭਾਣਜੀ ਮਾਲੀ ਧੀ ਮਘਾਰਾਮ ਘਰ 'ਚ ਖੇਡ ਰਹੇ ਸਨ। ਇਸ ਦੌਰਾਨ ਸਾਰੇ ਬੱਚੇ ਲੋਹੇ ਦੀ ਚਾਦਰ ਨਾਲ ਬਣੀ ਅਨਾਜ ਦੀ ਟੈਂਕੀ 'ਚ ਚਲੇ ਗਏ। ਇਸ ਦੌਰਾਨ ਸਾਹ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ‘ਨਹੀਓਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਮਾਏ’; ਦਰਦਨਾਕ ਘਟਨਾ ’ਚ 3 ਬੱਚਿਆਂ ਦੀ ਮੌਤ

ਬੱਚਿਆਂ ਦੇ ਟੈਂਕੀ 'ਚ ਵੜਦੇ ਹੀ ਉਸ ਦਾ ਢੱਕਣ ਹੇਠਾਂ ਆ ਗਿਆ ਅਤੇ ਉਹ ਖ਼ੁਦ ਹੀ ਬੰਦ ਹੋ ਗਿਆ। ਇਸ ਤਰ੍ਹਾਂ ਦੀ ਟੈਂਕੀ ਦਾ ਦਰਵਾਜ਼ਾ ਹੇਠਾਂ ਡਿੱਗਦੇ ਹੀ ਬੰਦ ਹੋ ਜਾਂਦਾ ਹੈ। ਟੈਂਕੀ ਦੀ ਡੂੰਘਾਈ 5 ਫੁੱਟ ਅਤੇ ਚੌੜਾਈ ਕਰੀਬ 3 ਫੁੱਟ ਹੈ। ਬੱਚਿਆਂ ਨੇ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਹੋਵੇਗੀ ਪਰ ਉਹ ਅੰਦਰੋਂ ਖੁੱਲ੍ਹ ਨਹੀਂ ਸਕਦਾ ਸੀ ਅਤੇ ਆਵਾਜ਼ ਸੁਣਨ ਵਾਲਾ ਘਰ 'ਚ ਕੋਈ ਨਹੀਂ ਸੀ। ਭੀਆਰਾਮ ਦੀ ਪਤਨੀ 2 ਵਜੇ ਖੇਤ ਤੋਂ ਘਰ ਆਈ ਸੀ। ਉਸ ਨੇ ਬੱਚਿਆਂ ਨੂੰ ਲੱਭਿਆ ਪਰ ਕੋਈ ਨਹੀਂ ਮਿਲਿਆ। ਥੋੜ੍ਹੀ ਦੇਰ ਤਾਂ ਇੱਧਰ-ਉੱਧਰ ਲੱਭਿਆ ਪਰ ਕੋਈ ਨਹੀਂ ਮਿਲਿਆ। ਬਾਅਦ 'ਚ ਅਨਾਜ ਦੀ ਟੈਂਕੀ ਨੂੰ ਦੇਖਿਆ। ਇਸ 'ਚ ਇਕ-2 ਨਹੀਂ ਸਗੋਂ ਭੀਆਰਾਮ ਦੇ ਚਾਰ ਬੱਚਿਆਂ ਸਮੇਤ 5 ਬੱਚੇ ਬੇਹੋਸ਼ ਪਏ ਸਨ। ਮਾਂ ਨੇ ਚੀਕ ਨੇ ਲੋਕਾਂ ਨੂੰ ਬੁਲਾਇਆ। ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਸਾਰੇ ਬੱਚਿਆਂ ਦੀ ਮੌਤ ਹੋ ਚੁਕੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਨਾਪਾਸਰ ਥਾਣਾ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਰਸਾਇਣ ਫੈਕਟਰੀ 'ਚ ਹੋਏ ਵੱਡੇ ਧਮਾਕੇ, 4 ਲੋਕਾਂ ਦੀ ਮੌਤ


author

DIsha

Content Editor

Related News