ਰਾਜਸਥਾਨ ''ਚ ਕੋਰੋਨਾ ਪੀੜਤਾਂ ਦਾ ਅੰਕੜਾ 40 ਹਜ਼ਾਰ ਦੇ ਪਾਰ, ਹੁਣ ਤੱਕ 663 ਲੋਕਾਂ ਦੀ ਹੋਈ ਮੌਤ
Thursday, Jul 30, 2020 - 01:39 PM (IST)
ਜੈਪੁਰ- ਰਾਜਸਥਾਨ 'ਚ ਕੋਰੋਨਾ ਇਨਫੈਕਸ਼ਨ ਦੇ 365 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 40 ਹਜ਼ਾਰ ਦੇ ਪਾਰ ਹੋ ਗਈ ਹੈ। ਪੀੜਤਾਂ ਦੀ ਕੁੱਲ ਗਿਣਤੀ 40 ਹਜ਼ਾਰ 145 ਪਹੁੰਚ ਗਈ ਹੈ, ਉੱਥੇ ਹੀ 9 ਹੋਰ ਪੀੜਤਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੀ ਵੱਧ ਕੇ 663 ਹੋ ਗਈ ਹੈ।
ਮੈਡੀਕਲ ਵਿਭਾਗ ਦੀ ਸਵੇਰ 10.30 ਵਜੇ ਜਾਰੀ ਰਿਪੋਰਟ ਅਨੁਸਾਰ ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 108 ਮਾਮਲੇ ਕੋਟਾ 'ਚ ਆਏ ਹਨ, ਜਦੋਂ ਕਿ ਅਜਮੇਰ 'ਚ 50, ਟੋਂਕ 'ਚ 5, ਬੀਕਾਨੇਰ 'ਚ 42, ਬਾਰਾਂ 'ਚ 4, ਝੁੰਝੁਨੂੰ 'ਚ 6, ਹਨੂੰਮਾਨਗੜ੍ਹ 'ਚ 2, ਸਵਾਈ ਮਾਧੋਪੁਰ 'ਚ 4, ਬਾਂਸਵਾੜਾ 'ਚ 5, ਅਲਵਰ 'ਚ 48, ਝਾਲਾਵਾੜ 'ਚ 9, ਭੀਲਵਾੜਾ 'ਚ 21, ਡੂੰਗਰਪੁਰ 'ਚ 2, ਜੈਪੁਰ 'ਚ 42, ਦੌਸਾ 'ਚ 2 ਅਤੇ ਚਿਤੌੜਗੜ੍ਹ 'ਚ 15 ਮਾਮਲਾ ਸਾਹਮਣੇ ਆਏ। ਸੂਬੇ 'ਚ ਹੁਣ ਤੱਕ 14 ਲੱਖ 73 ਹਜ਼ਾਰ 098 ਸੈਂਪਲ ਲਏ ਗਏ, ਇਨ੍ਹਾਂ 'ਚੋਂ 40 ਹਜ਼ਾਰ 145 ਪਾਜ਼ੇਟਿਵ, 14 ਲੱਖ 29 ਹਜ਼ਾਰ 523 ਨੈਗੇਟਿਵ ਹਨ, ਜਦੋਂ ਕਿ 11097 ਸਰਗਰਮ ਮਾਮਲੇ ਹਨ।