ਅਵਾਰਾ ਪਸ਼ੂ ਸਾਹਮਣੇ ਆਉਣ ਕਾਰਨ ਪਲਟੀ ਕਾਰ, ਚਾਰ ਲੋਕਾਂ ਦੀ ਮੌਤ
Sunday, Jan 19, 2025 - 11:03 AM (IST)

ਜੈਪੁਰ- ਰਾਜਸਥਾਨ ਦੇ ਬੀਕਾਨੇਰ ਕੋਲ ਸ਼ਨੀਵਾਰ ਰਾਤ ਇਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਬਾਰਾਤ 'ਚ ਸ਼ਾਮਲ ਇਕ ਕਾਰ ਸ਼ਨੀਵਾਰ ਰਾਤ ਹੰਸੇਰਾ ਪਿੰਡ ਕੋਲ ਬੇਕਾਬੂ ਹੋ ਕੇ ਪਲਟ ਗਈ। ਹਾਦਸਾ ਇਕ ਪਸ਼ੂ ਦੇ ਅਚਾਨਕ ਵਾਹਨ ਦੇ ਸਾਹਮਣੇ ਆਉਣ ਕਾਰਨ ਵਾਪਰਿਆ।
ਲੂਣਕਰਣਸਰ ਥਾਣੇ ਦੇ ਸਬ ਇੰਸਪੈਕਟਰ ਰਾਮਗੋਪਾਲ ਨੇ ਦੱਸਿਆ ਕਿ ਕਾਰ 'ਚ ਸਵਾਰ ਬਾਰਾਤੀ ਭੋਜਾਸਰ ਛੋਟਾ ਪਿੰਡ ਤੋਂ ਲੂਣਕਰਣਸਰ ਦੇ ਪੇਮਾਸਰ ਪਿੰਡ ਜਾ ਰਹੇ ਸਨ। ਹਾਦਸੇ 'ਚ ਭਗਵਾਨਦਾਸ, ਵਿਨੋਦ, ਸੁਨੀਲ ਅਤੇ ਕਾਲੂ ਦੀ ਮੌਤ ਹੋ ਗਈ। ਹੋਰ ਚਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8