ਮਹਾਕੁੰਭ ਜਾ ਰਹੀ SUV ਦੇ ਪਲਟਣ ਨਾਲ ਚਾਰ ਲੋਕਾਂ ਦੀ ਮੌਤ
Monday, Feb 17, 2025 - 02:06 PM (IST)

ਸੀਧੀ- ਮੱਧ ਪ੍ਰਦੇਸ਼ ਤੋਂ ਮਹਾਕੁੰਭ ਲਈ ਪ੍ਰਯਾਗਰਾਜ ਜਾ ਰਹੇ ਇਕ ਵਾਹਨ (ਐੱਸਯੂਵੀ) ਦੇ ਐਤਵਾਰ ਰਾਤ ਸੀਧੀ ਜ਼ਿਲ੍ਹੇ 'ਚ ਪਲਟਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ (ਐੱਸਪੀ) ਰਵਿੰਦਰ ਵਰਮਾ ਨੇ ਦੱਸਿਆ ਕਿ ਇਹ ਹਾਦਸਾ ਅਮਹੀਆ ਥਾਣਾ ਖੇਤਰ 'ਚ ਦੇਰ ਰਾਤ ਕਰੀਬ 2 ਵਜੇ ਉਸ ਸਮੇਂ ਵਾਪਰਿਆ ਜਦੋਂ ਸਿੰਗਰੌਲੀ ਜ਼ਿਲ੍ਹੇ ਦੇ ਬੈਢਣ ਤੋਂ ਐੱਸ.ਯੂ.ਵੀ. ਪ੍ਰਯਾਗਰਾਜ ਵੱਲ ਜਾ ਰਹੀ ਸੀ।
ਇਹ ਵੀ ਪੜ੍ਹੋ : 2 ਦਿਨਾਂ ਲਈ Internet ਬੰਦ! ਹੁਣੇ-ਹੁਣੇ ਹੋਏ ਹੁਕਮ ਜਾਰੀ
ਐੱਸ.ਪੀ. ਨੇ ਦੱਸਿਆ ਕਿ ਤੀਰਥ ਯਾਤਰੀਆਂ ਨੂੰ ਲਿਜਾ ਰਿਹਾ ਵਾਹਨ ਮੁਧਾ ਪਹਾੜ ਪਾਰ ਕਰਦੇ ਸਮੇਂ ਪਲਟ ਗਿਆ ਅਤੇ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਚਾਰ ਹੋਰ ਯਾਤਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਡਰਾਈਵਰ ਨੇ ਮੋੜਦੇ ਸਮੇਂ ਵਾਹਨ ਤੋਂ ਕੰਟਰੋਲ ਗੁਆ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8