ਕਜ਼ਾਕਿਸਤਾਨ ''ਚ copper ਖਾਨ ਢਹਿਣ ਕਾਰਨ 7 ਲੋਕਾਂ ਦੀ ਮੌਤ
Tuesday, Feb 18, 2025 - 06:29 PM (IST)

ਅਲਮਾਟੀ (ਏਜੰਸੀ)- ਕਜ਼ਾਕਿਸਤਾਨ ਦੇ ਉਲਿਤਾਊ ਖੇਤਰ ਵਿੱਚ ਸੋਮਵਾਰ ਰਾਤ ਨੂੰ ਇਕ ਕੋਪਰ ਖਾਨ ਢਹਿਣ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੀ ਕਾਜ਼ੀਨਫਾਰਮ ਨਿਊਜ਼ ਏਜੰਸੀ ਨੇ ਮੰਗਲਵਾਰ ਨੂੰ ਇਹ ਰਿਪੋਰਟ ਦਿੱਤੀ। ਹਾਦਸੇ ਦੇ ਸਮੇਂ 7 ਮਜ਼ਦੂਰ ਜ਼ਮੀਨ ਹੇਠ ਫਸੇ ਹੋਏ ਸਨ। ਮੰਗਲਵਾਰ ਸਵੇਰ ਤੱਕ, ਸਾਰੇ 7 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ।
ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਨੇ ਸਰਕਾਰ ਨੂੰ ਘਟਨਾ ਦੇ ਕਾਰਨਾਂ ਦੀ ਪੂਰੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ, ਜਿਸ ਲਈ ਇੱਕ ਵਿਸ਼ੇਸ਼ ਕਮਿਸ਼ਨ ਸਥਾਪਤ ਕੀਤਾ ਗਿਆ ਹੈ। ਮਾਈਨਿੰਗ ਕੰਪਨੀ ਕਜ਼ਾਖਮਿਸ ਵੱਲੋਂ ਸ਼ੁਰੂਆਤੀ ਖੋਜ ਤੋਂ ਪਤਾ ਲੱਗਾ ਹੈ ਕਿ ਇੱਕ ਕੁਦਰਤੀ ਗੈਸ ਧਮਾਕੇ ਕਾਰਨ ਇਹ ਖਾਨ ਢਹਿ ਗਈ।