ਕਿਰਗਿਸਤਾਨ: ਹਸਪਤਾਲ ''ਚ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ
Wednesday, Feb 12, 2025 - 03:06 PM (IST)
![ਕਿਰਗਿਸਤਾਨ: ਹਸਪਤਾਲ ''ਚ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ](https://static.jagbani.com/multimedia/2025_2image_17_08_548306669fire.jpg)
ਬਿਸ਼ਕੇਕ (ਏਜੰਸੀ)- ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਦੇ ਇੱਕ ਹਸਪਤਾਲ ਵਿੱਚ ਮੰਗਲਵਾਰ ਨੂੰ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਆਦਿਲਬੇਕ ਕਾਸੀਮਾਲੀਯੇਵ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਲਈ ਇੱਕ ਅੰਤਰ-ਵਿਭਾਗੀ ਕਮਿਸ਼ਨ ਦੇ ਗਠਨ ਦਾ ਆਦੇਸ਼ ਦਿੱਤਾ ਹੈ।
ਦੇਸ਼ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਬਿਸ਼ਕੇਕ ਦੇ ਰਿਸਰਚ ਇੰਸਟੀਚਿਊਟ ਆਫ਼ ਕਾਰਡੀਅਕ ਸਰਜਰੀ ਵਿੱਚ ਕੱਲ੍ਹ ਰਾਤ ਸਥਾਨਕ ਸਮੇਂ ਅਨੁਸਾਰ ਲਗਭਗ 9 ਵਜੇ ਅੱਗ ਲੱਗ ਗਈ। ਅੱਗ ਬੇਸਮੈਂਟ ਵਿੱਚ ਲੱਗੀ। ਅੱਗ ਬੁਝਾਊ ਕਰਮਚਾਰੀਆਂ ਨੇ ਲਗਭਗ 2 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਸਿਹਤ ਮੰਤਰਾਲਾ ਨੇ ਕਿਹਾ ਕਿ ਇਮਾਰਤ ਵਿੱਚੋਂ 260 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚ 216 ਮਰੀਜ਼ ਅਤੇ 44 ਮੈਡੀਕਲ ਕਰਮਚਾਰੀ ਸ਼ਾਮਲ ਸਨ।