ਸਕੂਟੀ ਸਵਾਰਾਂ ਨੂੰ ਕਾਰ ਨੇ ਕੁਚਲਿਆ, ਦਾਦਾ-ਪੋਤਾ ਦੀ ਮੌਤ
Friday, Feb 21, 2025 - 04:11 PM (IST)

ਭਦੋਹੀ- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦੇ ਉਂਜ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਇਕ ਸਕੂਟੀ ਸਵਾਰ ਤਿੰਨ ਲੋਕ ਜੋ ਮਹਾਕੁੰਭ 'ਚ ਇਸ਼ਨਾਨ ਕਰਨ ਤੋਂ ਬਾਅਦ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਲਈ ਵਾਰਾਣਸੀ ਜਾ ਰਹੇ ਸਨ, ਨੂੰ ਇਕ ਤੇਜ਼ ਰਫ਼ਤਾਰ ਕਾਰ (ਸਕਾਰਪੀਓ) ਨੇ ਪਿੱਛੇ ਤੋਂ ਕੁਚਲ ਦਿੱਤਾ, ਜਿਸ ਕਾਰਨ ਇਕ ਵਿਅਕਤੀ ਅਤੇ ਉਸ ਦੇ ਪੋਤੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਂਜ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ (ਐੱਸਐੱਚਓ) ਰਮਾਕਾਂਤ ਯਾਦਵ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਜ਼ਿਲ੍ਹੇ ਦੇ ਉਂਜ ਪੁਲਸ ਸਟੇਸ਼ਨ ਖੇਤਰ ਅਧੀਨ ਆਉਂਦੇ ਨੈਸ਼ਨਲ ਹਾਈਵੇਅ ਨੰਬਰ 19 'ਤੇ ਜੰਗੀਗੰਜ ਓਵਰਬ੍ਰਿਜ 'ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਇਕ ਸਕਾਰਪੀਓ ਕਾਰ ਨੇ ਸਕੂਟੀ ਸਵਾਰਾਂ ਨੂੰ ਕੁਚਲ ਦਿੱਤਾ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਯਾਦਵ ਨੇ ਦੱਸਿਆ ਕਿ ਪ੍ਰਯਾਗਰਾਜ ਜ਼ਿਲ੍ਹੇ ਦੇ ਹੰਡੀਆ ਥਾਣਾ ਖੇਤਰ ਦੇ ਵਸਨੀਕ ਸਚਿਨ ਪਾਸੀ (25) ਅਤੇ ਉਸ ਦੇ ਦਾਦਾ ਸੀਤਾਰਾਮ ਪਾਸੀ (70) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸੇ ਪਿੰਡ ਦਾ ਮੁੰਨਾ ਤਿਵਾੜੀ (58) ਜ਼ਖਮੀ ਹੋ ਗਿਆ। ਜ਼ਖਮੀ ਤਿਵਾੜੀ ਨੂੰ ਇੱਥੋਂ ਦੇ ਹਸਪਤਾਲ ਤੋਂ ਵਾਰਾਣਸੀ ਦੇ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਯਾਦਵ ਨੇ ਦੱਸਿਆ ਕਿ ਤਿੰਨੋਂ ਸਕੂਟੀ 'ਤੇ ਕਾਸ਼ੀ ਵਿਸ਼ਵਨਾਥ ਜਾ ਰਹੇ ਸਨ ਪਰ ਜੰਗੀਗੰਜ ਓਵਰ ਬ੍ਰਿਜ 'ਤੇ, ਇਕ ਸਕਾਰਪੀਓ ਕਾਰ ਨੇ ਪਹਿਲਾਂ ਸਕੂਟੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਸੜਕ 'ਤੇ ਡਿੱਗ ਪਏ, ਜਿਸ ਤੋਂ ਬਾਅਦ ਕਾਰ ਸਵਾਰ ਤਿੰਨਾਂ ਨੂੰ ਟੱਕਰ ਮਾਰ ਕੇ ਭੱਜ ਗਏ। ਉਨ੍ਹਾਂ ਕਿਹਾ ਕਿ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰ ਦੀ ਭਾਲ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8