ਦਾਰਾਪੁਰ ਬਾਈਪਾਸ ਨੇੜੇ ਬੇਕਾਬੂ ਕਾਰ ਪਲਟੀ, ਪਤੀ-ਪਤਨੀ ਹੋਏ ਜ਼ਖ਼ਮੀ
Wednesday, Feb 19, 2025 - 05:46 PM (IST)

ਟਾਂਡਾ ਉੜਮੁੜ (ਪੰਡਿਤ)- ਦਾਰਾਪੁਰ ਬਾਈਪਾਸ ਨੇੜੇ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਟੱਪ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਕਾਰਨ ਕਾਰ ਵਿਚ ਸਵਾਰ ਪਤੀ-ਪਤਨੀ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਡੋਮਨਿਕ ਖੋਸਲਾ ਪੁੱਤਰ ਵਿਲੀਅਮ ਮਸੀਹ ਅਤੇ ਉਸ ਦੀ ਪਤਨੀ ਮੰਜੂ ਰਾਣੀ ਵਾਸੀ ਤਲਵਾੜਾ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਲੋਕਾਂ ਨੇ ਮਦਦ ਕਰਕੇ ਬਾਬਾ ਬਲਵੰਤ ਸਿੰਘ ਹਸਪਤਾਲ ਟਾਂਡਾ ਵਿਚ ਭਰਤੀ ਕਰਵਾਇਆ। ਡੋਮਨਿਕ ਨੇ ਦੱਸਿਆ ਕਿ ਨੀਂਦ ਦਾ ਝੋਕਾ ਆਉਣ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋਈ ਹੈ। ਉਹ ਆਈ- ਟੀ ਕੰਪਨੀ ਵਿਚ ਕੰਮ ਕਰਦਾ ਹੈ ਅਤੇ ਤਲਵਾੜਾ ਤੋਂ ਜੀਰਕਪੁਰ ਜਾ ਰਿਹਾ ਸੀ।
ਇਹ ਵੀ ਪੜ੍ਹੋ : ਬੰਦ ਹੋ ਗਿਆ ਜਲੰਧਰ ਦਾ ਇਹ ਵੱਡਾ ਹਾਈਵੇਅ, ਗੱਡੀਆਂ 'ਚ ਫਸੇ ਰਹੇ ਲੋਕ, ਜਾਣੋ ਕੀ ਰਿਹਾ ਕਾਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e