ਸਵਿੱਫਟ ਕਾਰ ਸਫੈਦੇ ਨਾਲ ਟਕਰਾਉਣ ਕਾਰਨ ਡਰਾਈਵਰ ਦੀ ਮੌਤ
Friday, Feb 14, 2025 - 03:52 PM (IST)

ਨਵਾਂਸ਼ਹਿਰ (ਮਨੋਰੰਜਨ)- ਬਲਾਚੌਰ ਦੇ ਪਿੰਡ ਕੌਰਾਵਰ ਦੇ ਕੋਲ ਇਕ ਸਵਿੱਫਟ ਕਾਰ ਨੂੰ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸਦੇ ਚੱਲਦੇ ਸਵਿੱਫਟ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ। ਇਸ ਟੱਕਰ ਵਿੱਚ ਗੱਡੀ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ ਹੈ ਅਤੇ ਕਾਰ ਦੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਉਸ ਨੂੰ ਪੋਸਟ ਮਾਰਮਟਮ ਲਈ ਸਿਵਲ ਹਸਪਤਾਲ ਬਲਾਚੌਰ ਪਹੁੰਚਾ ਦਿੱਤਾ ਹੈ। ਬਲਾਚੌਰ ਦੇ ਡੀ. ਐੱਸ. ਪੀ. ਸ਼ਾਮ ਸੁੰਦਰ ਨੇ ਦੱਸਿਆ ਕਿ ਪਿੰਡ ਸਾਹਵਾ ਨਿਵਾਸੀ ਦਲੀਪ ਕੁਮਾਰ (45) ਕੱਲ੍ਹ ਰਾਤ ਸਾਢੇ ਅੱਠ ਵਜੇ ਦੇ ਕਰੀਬ ਆਪਣੀ ਸਵਿੱਫਟ ਕਾਰ ਵਿੱਚ ਸਵਾਰ ਹੋ ਕੇ ਬਲਾਚੌਰ ਅਤੇ ਪਿੰਡ ਸਾਹਿਬਾ ਦੇ ਵੱਲ ਜਾ ਰਿਹਾ ਸੀ।
ਇਸੇ ਦੌਰਾਨ ਪਿੰਡ ਕਰਾਵਰ ਬੱਸ ਅੱਟੇ ਕੋਲ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ। ਕਾਰ ਬੇਕਾਬੂ ਹੋ ਕੇ ਖੋਖੇ ਵਿੱਚ ਵੱਜੀ ਅਤੇ ਉਸ ਦੇ ਬਾਅਦ ਸਫੈਦੇ ਨਾਲ ਜਾ ਟਕਰਾਈ। ਕਾਰ ਵਿੱਚ ਸਵਾਰ ਦਲੀਪ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਵਾਹਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲਦੀ ਸ਼ਾਨ-ਏ-ਪੰਜਾਬ 'ਚ ਵਾਪਰੀ ਵੱਡੀ ਘਟਨਾ, ਵੇਖਣ ਵਾਲਿਆਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e