ਅਫਗਾਨਿਸਤਾਨ ''ਚ ਵਿਸਫੋਟਕ ਯੰਤਰ ਦੀ ਲਪੇਟ ''ਚ ਆਉਣ ਕਾਰਨ 3 ਲੋਕਾਂ ਦੀ ਮੌਤ, 2 ਜ਼ਖਮੀ

Tuesday, Feb 11, 2025 - 06:18 PM (IST)

ਅਫਗਾਨਿਸਤਾਨ ''ਚ ਵਿਸਫੋਟਕ ਯੰਤਰ ਦੀ ਲਪੇਟ ''ਚ ਆਉਣ ਕਾਰਨ 3 ਲੋਕਾਂ ਦੀ ਮੌਤ, 2 ਜ਼ਖਮੀ

ਫਰਾਹ (ਏਜੰਸੀ)- ਪੱਛਮੀ ਅਫਗਾਨਿਸਤਾਨ ਦੇ ਫਰਾਹ ਸੂਬੇ ਦੇ ਪੁਸ਼ਤਕੋਹ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਕਾਰ ਦੇ ਵਿਸਫੋਟਕ ਯੰਤਰ ਦੀ ਲਪੇਟ ਵਿਚ ਆਉਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਡਿਪਟੀ ਜ਼ਿਲ੍ਹਾ ਮੁਖੀ ਮਾਵਲਵੀ ਮਸਰੋਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 

ਉਨ੍ਹਾਂ ਕਿਹਾ ਕਿ ਸੋਮਵਾਰ ਸ਼ਾਮ ਨੂੰ ਕਾਰ ਇੱਕ ਵਿਸਫੋਟਕ ਯੰਤਰ ਨਾਲ ਟਕਰਾ ਗਈ, ਜਿਸ ਕਾਰਨ 3 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਕਿਹਾ ਜਾ ਰਿਹਾ ਹੈ ਕਿ ਇਹ ਵਿਸਫੋਟਕ ਯੰਤਰ ਸ਼ਾਇਦ ਪਿਛਲੀਆਂ ਜੰਗਾਂ ਦੇ ਸਮੇਂ ਤੋਂ ਬਚਿਆ ਹੋਇਆ ਸੀ।
 


author

cherry

Content Editor

Related News