ਸਭ ਤੋਂ ਖ਼ਰਾਬ ਪ੍ਰਦਰਸ਼ਨ ਵਾਲੇ ਸੂਬਿਆਂ ’ਚ ਸ਼ਾਮਲ ਹੋਇਆ ਰਾਜਸਥਾਨ, ਹਰ ਦਿਨ ਦਮ ਤੋੜ ਰਹੇ 130 ਬੱਚੇ

Thursday, Jun 11, 2026 - 02:20 AM (IST)

ਸਭ ਤੋਂ ਖ਼ਰਾਬ ਪ੍ਰਦਰਸ਼ਨ ਵਾਲੇ ਸੂਬਿਆਂ ’ਚ ਸ਼ਾਮਲ ਹੋਇਆ ਰਾਜਸਥਾਨ, ਹਰ ਦਿਨ ਦਮ ਤੋੜ ਰਹੇ 130 ਬੱਚੇ

ਜੈਪੁਰ – ਸੂਬੇ ਵਿਚ ਨਵਜੰਮੇ ਬੱਚਿਆਂ ਦੀ ਸੁਰੱਖਿਆ ਅਤੇ ਦਿਹਾਤੀ ਸਿਹਤ ਢਾਂਚਾ ਗੰਭੀਰ ਸੰਕਟ ਵਿਚ ਹੈ। ਰਜਿਸਟ੍ਰਾਰ ਜਨਰਲ ਦੇ ਦਫ਼ਤਰ (ਓ. ਆਰ. ਜੀ. ਆਈ.) ਵੱਲੋਂ ਜਾਰੀ ਤਾਜ਼ਾ ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸ. ਆਰ. ਐੱਸ.) ਸਟੈਟਿਸਟੀਕਲ ਰਿਪੋਰਟ ਅਨੁਸਾਰ ਸੂਬੇ ਵਿਚ ਹਰ ਸਾਲ ਲੱਗਭਗ 45-48 ਹਜ਼ਾਰ ਬੱਚੇ ਆਪਣਾ ਪਹਿਲਾ ਜਨਮ ਦਿਨ ਮਨਾਉਣ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਹਨ ਮਤਲਬ ਸੂਬੇ ਵਿਚ ਹਰ ਦਿਨ ਔਸਤ 120 ਤੋਂ 130 ਨਵਜੰਮੇ ਬੱਚਿਆਂ ਦੀ ਮੌਤ ਹੋ ਰਹੀ ਹੈ।

ਰਿਪੋਰਟ ਅਨੁਸਾਰ ਰਾਜਸਥਾਨ ਵਿਚ ਬਾਲ ਮੌਤ ਦਰ ਪਿਛਲੇ ਸਾਲ ਦੇ 29 ਤੋਂ ਘਟ ਕੇ 28 ’ਤੇ ਤਾਂ ਆ ਗਈ ਹੈ ਪਰ ਇਹ ਸੁਧਾਰ ਬਹੁਤ ਮੱਠਾ ਹੈ। ਸੂਬਾ ਅਜੇ ਵੀ ਕੌਮੀ ਔਸਤ 32 ਤੋਂ ਪਿੱਛੇ ਹੈ। ਬੱਚਿਆਂ ਦੀ ਜਾਨ ਬਚਾਉਣ ਦੇ ਮਾਮਲੇ ਵਿਚ ਵੱਡੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਵਿਚ ਰਾਜਸਥਾਨ ਦੀ ਸਥਿਤੀ ਬਹੁਤ ਚੁਣੌਤੀਪੂਰਨ ਹੈ। ਸੂਬਾ ਇਸ ਸੂਚੀ ਵਿਚ ਹੇਠਾਂ ਤੋਂ 6ਵੇਂ ਨੰਬਰ ’ਤੇ ਆਉਂਦਾ ਹੈ।

ਡਾਕਟਰਾਂ ਦੀ ਰਾਏ : ਇਸ ਸਥਿਤੀ ’ਤੇ ਨੀਤੀ ਬਦਲਣੀ ਜ਼ਰੂਰੀ
ਡਾ. ਨਿਧੀ ਸਿੰਘ ਦੱਸਦੀ ਹੈ ਕਿ ਨੀਤੀ ਨਿਰਮਾਤਾਵਾਂ ਨੂੰ ਹੁਣ ਪੂਰੇ ਸੂਬੇ ਲਈ ਇਕੋ ਜਿਹੀ ਨੀਤੀ ਛੱਡਣੀ ਚਾਹੀਦੀ ਹੈ। ਬਾਲ ਮੌਤ ਦਰ ਨੂੰ ਘਟਾਉਣ ਲਈ ਜੈਪੁਰ ਜਾਂ ਕੋਟਾ ਦੀ ਬਜਾਏ ਬਾੜਮੇਰ, ਜੈਸਲਮੇਰ ਤੇ ਬਾਂਸਵਾੜਾ ਦੇ ਦਿਹਾਤੀ ਉਪ-ਸਿਹਤ ਕੇਂਦਰਾਂ ’ਤੇ ਮਾਹਿਰ ਬਾਲ ਰੋਗ ਵਿਗਿਆਨੀਆਂ ਦੀ ਤਾਇਨਾਤੀ ਕਰਨੀ ਪਵੇਗੀ। ਨਿਓਨੇਟਲ ਆਈ. ਸੀ. ਯੂ. ਆਨ ਵ੍ਹੀਲਜ਼ ਵਰਗੀ ਵਿਵਸਥਾ ਨੂੰ ਦੂਰ-ਦੁਰਾਡੇ ਦੇ ਪਿੰਡਾਂ/ਢਾਣੀਆਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਜੋ ਬੀਮਾਰ ਨਵਜੰਮੇ ਬੱਚਿਆਂ ਨੂੰ ਗੋਲਡਨ ਮਿੰਟ ਵਿਚ ਇਲਾਜ ਮਿਲ ਸਕੇ।

ਇਕ ਨਜ਼ਰ

  • ਕੌਮੀ ਔਸਤ : 32
  • ਰਾਜਸਥਾਨ ਦੀ ਔਸਤ : 28
  • ਰਾਜਸਥਾਨ ਦਿਹਾਤੀ : 29
  • ਰਾਜਸਥਾਨ ਸ਼ਹਿਰੀ : 22

author

Inder Prajapati

Content Editor

Related News