ਮਿਲ ਗਿਆ ਸਭ ਤੋਂ ''ਤੇਜ਼ ਆਵਾਜ਼'' ਵਾਲਾ ਸ਼ਖਸ! ਤੋੜ''ਤਾ 30 ਸਾਲ ਪੁਰਾਣਾ ਵਿਸ਼ਵ ਰਿਕਾਰਡ

Tuesday, Jun 23, 2026 - 04:05 PM (IST)

ਮਿਲ ਗਿਆ ਸਭ ਤੋਂ ''ਤੇਜ਼ ਆਵਾਜ਼'' ਵਾਲਾ ਸ਼ਖਸ! ਤੋੜ''ਤਾ 30 ਸਾਲ ਪੁਰਾਣਾ ਵਿਸ਼ਵ ਰਿਕਾਰਡ

ਮੈਲਬੌਰਨ (ਏਪੀ): ਆਸਟ੍ਰੇਲੀਆ ਦੇ ਇੱਕ ਵਿਅਕਤੀ ਨੇ ਆਪਣੀ ਆਵਾਜ਼ ਦੇ ਦਮ ਨਾਲ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਕੈਨਬਰਾ ਦੇ ਰਹਿਣ ਵਾਲੇ 58 ਸਾਲਾ ਜੋਸੇਫ ਮੈਕਗ੍ਰੇਲ-ਬੇਟਪ ਨੂੰ ਗਿਨੀਜ਼ ਵਰਲਡ ਰਿਕਾਰਡਜ਼ ਵੱਲੋਂ ਅਧਿਕਾਰਤ ਤੌਰ 'ਤੇ ਦੁਨੀਆ ਦਾ 'ਸਭ ਤੋਂ ਵੱਧ ਤੇਜ਼ ਆਵਾਜ਼' ਵਾਲਾ ਵਿਅਕਤੀ ਮੰਨਿਆ ਗਿਆ ਹੈ। ਲੋਕ ਉਸਨੂੰ ਪਿਆਰ ਨਾਲ 'ਲਾਰਡ ਜੋਸੇਫ' ਕਹਿੰਦੇ ਹਨ।

ਜੋਸੇਫ ਨੇ ਸਿਰਫ਼ ਇੱਕ ਸ਼ਬਦ "NOW" (ਹੁਣ) ਬੋਲ ਕੇ 122.4 ਡੈਸੀਬਲ (dB) ਦੀ ਆਵਾਜ਼ ਕੱਢੀ, ਜਿਸ ਨੇ ਸਾਲ 1994 ਵਿੱਚ ਉੱਤਰੀ ਆਇਰਲੈਂਡ ਦੀ ਇੱਕ ਸਕੂਲ ਅਧਿਆਪਕਾ ਐਨਾਲੀਸਾ ਫਲੈਨੇਗਨ ਵੱਲੋਂ ਬਣਾਇਆ 121.7 ਡੈਸੀਬਲ ਦਾ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਜੋਸੇਫ ਦੀ ਇਹ ਤੇਜ਼ ਆਵਾਜ਼ ਇੱਕ ਚੱਲਦੀ ਹੋਈ ਆਰੀ, ਉਡਾਣ ਭਰ ਰਹੇ ਜੈੱਟ ਜਹਾਜ਼ ਜਾਂ ਬਹੁਤ ਨੇੜਿਓਂ ਲੰਘਦੀ ਐਂਬੂਲੈਂਸ ਦੇ ਸਾਇਰਨ ਜਿੰਨੀ ਭਿਆਨਕ ਅਤੇ ਉੱਚੀ ਸੀ। ਰਿਕਾਰਡ ਬਣਾਉਣ ਤੋਂ ਬਾਅਦ ਆਪਣੇ ਅਨੁਭਵ ਸਾਂਝੇ ਕਰਦਿਆਂ ਜੋਸੇਫ ਨੇ ਦੱਸਿਆ ਕਿ ਇਸ ਲਈ ਕੋਈ ਵਿਸ਼ੇਸ਼ ਅਭਿਆਸ ਕਰਨਾ ਮੁਮਕਿਨ ਨਹੀਂ ਸੀ। ਉਸਨੇ ਦੱਸਿਆ ਕਿ ਸਹੀ ਸ਼ਬਦ ਅਤੇ ਸਹੀ ਪਿੱਚ ਪ੍ਰਾਪਤ ਕਰਨ ਲਈ ਉਸਨੂੰ ਸੱਤ ਵਾਰ ਕੋਸ਼ਿਸ਼ ਕਰਨੀ ਪਈ, ਜਿਸ ਕਾਰਨ ਉਸਦੀ ਆਵਾਜ਼ ਅਗਲੇ ਕਈ ਦਿਨਾਂ ਤੱਕ ਬੈਠ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-  ਲਾਇਲਾਜ ਬਿਮਾਰੀ ਦਾ ਸ਼ਿਕਾਰ ਹੋਣ ਮਗਰੋਂ ਦੁਨੀਆ ਦਾ ਸਭ ਤੋਂ ਬਦਸੂਰਤ ਇਨਸਾਨ ਬਣਿਆ 'ਬਾਗੂਮਾ'
 
ਉਸਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਹੁਣ ਦੁਨੀਆ ਦਾ ਸਭ ਤੋਂ ਤੇਜ਼ ਆਵਾਜ਼ ਵਾਲਾ 'ਪੁਰਸ਼' ਹੈ, ਜਦਕਿ ਐਨਾਲੀਸਾ ਅਜੇ ਵੀ ਸਭ ਤੋਂ ਉੱਚੀ 'ਮਹਿਲਾ' ਦਾ ਰਿਕਾਰਡ ਆਪਣੇ ਕੋਲ ਰੱਖਦੀ ਹੈ। ਜੋਸੇਫ ਪੇਸ਼ੇ ਤੋਂ ਏਅਰ ਕੰਡੀਸ਼ਨਰ ਕਲੀਨਰ ਹੈ, ਪਰ ਉਹ ਸਾਲ 2017 ਤੋਂ ਕੈਨਬਰਾ ਦਾ ਅਧਿਕਾਰਤ 'ਟਾਊਨ ਕ੍ਰਾਇਰ' ਵੀ ਹੈ। ਉਹ ਸਕੂਲ ਦੇ ਮੇਲਿਆਂ, ਕਾਰ ਸ਼ੋਅ ਅਤੇ ਕਮਿਊਨਿਟੀ ਪ੍ਰੋਗਰਾਮਾਂ ਵਿੱਚ ਆਪਣੀ ਬੁਲੰਦ ਆਵਾਜ਼ ਵਿੱਚ ਘੋਸ਼ਣਾਵਾਂ ਕਰਦਾ ਹੈ। ਉਸਨੇ ਸਾਲ 2024 ਵਿੱਚ ਇੱਕ ਮੁਕਾਬਲੇ ਦੌਰਾਨ 98 ਡੈਸੀਬਲ ਦੀ ਆਵਾਜ਼ ਨਾਲ ਸ਼ਾਂਤੀ ਬਣਾਏ ਰੱਖਣ ਦੀ ਕਮਾਂਡ ਦੇ ਕੇ ਜਿੱਤ ਵੀ ਹਾਸਲ ਕੀਤੀ ਸੀ। ਜ਼ਿਕਰਯੋਗ ਹੈ ਕਿ ਜੋਸੇਫ ਨੇ ਦੂਜੀ ਵਾਰ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ 2019 ਵਿੱਚ ਉਸਨੇ ਸਭ ਤੋਂ ਤੇਜ਼ੀ ਨਾਲ 10 ਤੀਰ ਚਲਾਉਣ ਦਾ ਰਿਕਾਰਡ ਵੀ ਬਣਾਇਆ ਸੀ, ਹਾਲਾਂਕਿ ਬਾਅਦ ਵਿੱਚ ਇੱਕ 7 ਸਾਲਾ ਬੱਚੇ ਨੇ ਉਸਦਾ ਉਹ ਰਿਕਾਰਡ ਤੋੜ ਦਿੱਤਾ ਸੀ। ਜੋਸੇਫ ਦਾ ਮੰਨਣਾ ਹੈ ਕਿ ਰਿਕਾਰਡ ਟੁੱਟਣ ਲਈ ਹੀ ਬਣਦੇ ਹਨ ਅਤੇ ਉਹ ਹਮੇਸ਼ਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
  
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News