''ਗਰਮੀ ਅਤੇ ਹੁੰਮਸ’ ਪੇਟ ''ਚ ਪਲ ਰਹੇ ਬੱਚੇ ''ਤੇ ਪਾਉਂਦੀ ਹੈ ਅਸਰ

Thursday, Jun 18, 2026 - 01:43 PM (IST)

''ਗਰਮੀ ਅਤੇ ਹੁੰਮਸ’ ਪੇਟ ''ਚ ਪਲ ਰਹੇ ਬੱਚੇ ''ਤੇ ਪਾਉਂਦੀ ਹੈ ਅਸਰ

ਹੈਲਥ ਡੈਸਕ - ਜ਼ਿਆਦਾ ਗਰਮੀ ਅਤੇ ਹੁੰਮਸ ਭਰਿਆ ਮੌਸਮ ਗਰਭਵਿਚ ਪਲ ਰਹੇ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦਾ ਸਿੱਧਾ ਅਸਰ ਬੱਚੇ ਦੇ ਸਰੀਰਕ ਵਿਕਾਸ 'ਤੇ ਪੈਣ ਦਾ ਖ਼ਤਰਾ ਹੁੰਦਾ ਹੈ, ਜਿਸ ਕਾਰਨ ਬੱਚਾ ਛੋਟੇ ਕੱਦ ਦਾ ਸ਼ਿਕਾਰ ਹੋ ਸਕਦਾ ਹੈ। ਜਰਨਲ ਸਾਇੰਸ ਐਡਵਾਂਸਜ਼ ਵਿੱਚ ਪ੍ਰਕਾਸ਼ਿਤ ਇਕ ਸਟੱਡੀ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਹ ਰਿਸਰਚ ਦੱਖਣੀ ਏਸ਼ੀਆ ਦੇ ਲਗਭਗ 2 ਲੱਖ ਬੱਚਿਆਂ 'ਤੇ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਭਾਰਤ ਦੇ ਸਨ। ਰਿਸਰਚ ਮੁਤਾਬਕ ਗਰਭ ਅਵਸਥਾ ਦੌਰਾਨ ਜ਼ਿਆਦਾ ਗਰਮੀ ਅਤੇ ਹੁਮਸ ਦਾ ਸਿੱਧਾ ਸਬੰਧ ਬੱਚਿਆਂ ਵਿੱਚ ਸਟੰਟਿੰਗ ਨਾਲ ਪਾਇਆ ਗਿਆ ਹੈ।

ਸਟੈਟਿੰਗ ਕੀ ਹੈ ?
ਦਿੱਲੀ AIIMS ਦੇ ਪੀਡੀਆਟਿਕ (ਬਾਲ ਰੋਗ) ਵਿਭਾਗ ਦੇ ਡਾਕਟਰ ਹਿਮਾਂਸ਼ੂ ਭਦਾਨੀ ਅਨੁਸਾਰ ਜਦੋਂ ਕਿਸੇ ਬੱਚੇ ਦਾ ਸਰੀਰਕ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੁੰਦਾ, ਤਾਂ ਉਸ ਨੂੰ ਸਟੰਟਿੰਗ ਕਹਿੰਦੇ ਹਨ। ਇਸ ਵਿਚ ਬੱਚੇ ਦਾ ਕੱਦ (ਲੰਬਾਈ) ਉਸ ਦੀ ਉਮਰ ਦੇ ਹਿਸਾਬ ਨਾਲ ਘੱਟ ਰਹਿ ਜਾਂਦੀ ਹੈ। ਆਮ ਭਾਸ਼ਾ ਵਿਚ ਇਸ ਨੂੰ ਮਧਰਾ ਰਹਿ ਜਾਣਾ ਕਿਹਾ ਜਾਂਦਾ ਹੈ।

ਗਰਤ ਵਿਚ ਪਲ ਰਹੇ ਬੱਚੇ 'ਤੇ ਗਰਮੀ ਤੇ ਹੁਮਸ ਕਿਵ ਅਸਰ ਪਾਉਂਦੀ ਹੈ ?
ਸਰੀਰ 'ਤੇ ਦਬਾਅ ਜਦੋਂ ਗਰਭਵਤੀ ਔਰਤ ਜ਼ਿਆਦਾ ਗਰਮੀ ਅਤੇ ਹੁੰਮਸ ਵਿਚ ਰਹਿੰਦੀ ਹੈ, ਤਾਂ ਉਸ ਨੂੰ ਡੀਹਾਈਬ੍ਰੇਸ਼ਨ (ਪਾਣੀ ਦੀ ਕਮੀ) ਅਤੇ ਹੀਟ ਸਟ੍ਰਿਕ ਦਾ ਖ਼ਤਰਾ ਵਧ ਜਾਂਦਾ ਹੈ। ਸਰੀਰ ਨੂੰ ਠੰਢਾ ਰੱਖਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਸਰੀਰ 'ਤੇ ਦਬਾਅ ਵਧਦਾ ਹੈ।

ਪਲੋਸੇਟਾ 'ਤੇ ਅਸਰ : ਸਰੀਰ 'ਤੇ ਵਧੇ ਇਸ ਦਬਾਅ ਕਾਰਨ ਪਲੇਸੈਂਟ 'ਚ ਬਲੱਡ  ਸਰਕੂਲੇਸ਼ਨ ਆਮ ਨਾਲੋਂ ਘੱਟ ਹੋ ਜਾਂਦਾ ਹੈ।

ਪੋਸ਼ਣ ਦੀ ਕਮੀ: ਖੂਨ ਦਾ ਦੌਰਾ ਘਟਣ ਕਾਰਨ ਗਰਭ
ਵਿਚ ਪਲ ਰਹੇ ਬੱਚੇ ਤੱਕ ਜ਼ਰੂਰੀ ਪੋਸ਼ਣ ਅਤੇ ਆਕਸੀਜਨ ਸਹੀ ਮਾਤਰਾ ਵਿਚ ਨਹੀਂ ਪਹੁੰਚ ਪਾਉਂਦੀ, ਜਿਸ ਨਾਲ ਉਸ ਦੇ ਵਿਕਾਸ (ਗਰੋਥ) 'ਤੇ ਬੁਰਾ ਅਸਰ ਪੈਂਦਾ ਹੈ।
ਇਸ ਰਿਸਰਚ ਵਿਚ ਦਾਅਵਾ ਕੀਤਾ ਗਿਆ ਹੈ ਕਿ ਪ੍ਰੈਗਨੈਂਸੀ ਦੀ ਆਖਰੀ ਤਿਮਾਹੀ (28ਵੇਂ ਤੋਂ 40ਵੇਂ ਹਫ਼ਤੇ ਤੱਕ) ਦੌਰਾਨ ਗਰਮੀ ਦਾ ਅਸਰ ਬੱਚੇ 'ਤੇ ਸਭ ਤੋਂ ਜ਼ਿਆਦਾ ਹੁੰਦਾ ਹੈ।

ਬਚਾਅ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?
ਗਰਭਵਤੀ ਔਰਤਾਂ ਨੂੰ ਜ਼ਿਆਦਾ ਗਰਮ ਅਤੇ ਹੁੰਮਸ ਭਰੇ ਵਾਤਾਵਰਣ ਤੋਂ ਦੂਰ ਰੱਖਿਆ ਜਾਵੇ । ਉਨ੍ਹਾਂ ਨੂੰ ਠੰਢੀਆਂ ਅਤੇ ਹਵਾਦਾਰ ਥਾਵਾਂ 'ਤੇ ਰੱਖਣਾ ਚਾਹੀਦਾ ਹੈ।
ਤੇਜ਼ੀ ਨਾਲ ਹੋ ਰਹੇ ਜਲਵਾਯੂ ਤਬਦੀਲੀ ਦੇ ਮੁੱਖ ਕਾਰਨਾਂ ਨੂੰ ਠੱਲ੍ਹ ਪਾਉਣ ਦੀ ਸਖ਼ਤ ਲੋੜ ਹੈ, ਤਾਂ ਜੋ ਅਜਿਹੇ ਖ਼ਤਰਿਆਂ ਨੂੰ ਭਵਿੱਖ ਵਿਚ ਘਟਾਇਆ ਜਾ ਸਕੇ।


author

Shubam Kumar

Content Editor

Related News