ਦਿੱਗਜ ਪੰਜਾਬੀ Singer ਨੇ ਰਚਿਆ ਇਤਿਹਾਸ ! ਦੁਨੀਆ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗਾਇਕਾਂ ''ਚ ਹੋਇਆ ਸ਼ੁਮਾਰ

Tuesday, Jun 30, 2026 - 11:54 AM (IST)

ਦਿੱਗਜ ਪੰਜਾਬੀ Singer ਨੇ ਰਚਿਆ ਇਤਿਹਾਸ ! ਦੁਨੀਆ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗਾਇਕਾਂ ''ਚ ਹੋਇਆ ਸ਼ੁਮਾਰ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾਹ ਇਕ ਵਾਰ ਮੁੜ ਸੁਰਖੀਆਂ ਵਿਚ ਆ ਗਏ ਹਨ। ਇਸ ਸੁਰਖੀਆਂ ਵਿਚ ਆਉਣ ਦਾ ਕਾਰਨ ਉਨ੍ਹਾਂ ਦਾ ਕੋਈ ਗਾਣਾ ਜਾਂ ਫਿਰ ਕੋਈ ਵਿਵਾਦ ਨਹੀਂ ਸਗੋਂ ਇਕ ਉਪਲੱਬਧੀ ਹੈ। ਦਰਅਸਲ ਬਾਦਸ਼ਾਹ ਯੂਟਿਊਬ 'ਤੇ ਵਿਸ਼ਵ ਪੱਧਰ 'ਤੇ 5ਵੇਂ ਸਭ ਤੋਂ ਵੱਧ ਦੇਖੇ ਜਾਣ ਵਾਲੇ ਹਿੱਪ-ਹਾਪ ਕਲਾਕਾਰ ਬਣ ਗਏ ਹਨ। 

ਇਹ ਵੀ ਪੜ੍ਹੋ: ਮਸ਼ਹੂਰ ਹੀਰੋਇਨਾਂ ਤੋਂ ਕਰਵਾਇਆ ਜਾ ਰਿਹਾ ਸੀ 'ਗੰਦਾ ਕੰਮ' ! ਮੁੰਬਈ ਪੁਲਸ ਨੇ ਰੇਡ ਮਾਰ ਕਈਆਂ ਨੂੰ ਕੀਤਾ ਰੈਸਕਿਊ

PunjabKesari

ਮਿਊਜ਼ਿਕ ਐਨਾਲਿਟਿਕਸ ਪਲੇਟਫਾਰਮ 'ਚਾਰਟਮਾਸਟਰਸ' ਦੇ ਅੰਕੜਿਆਂ ਮੁਤਾਬਕ, ਬਾਦਸ਼ਾਹ ਦੇ ਯੂਟਿਊਬ 'ਤੇ ਕੁੱਲ 26,175,269,730 ਵਿਊਜ਼ ਹੋ ਗਏ ਹਨ, ਜਿਸ ਨਾਲ ਉਹ ਅੰਤਰਰਾਸ਼ਟਰੀ ਰੈਪ ਦੀ ਦੁਨੀਆ ਦੇ ਕੁੱਝ ਵੱਡੇ ਨਾਵਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ ਹਨ। ਟਾਪ-5 ਕਲਾਕਾਰਾਂ ਵਿੱਚ ਡਰੇਕ, ਐਮੀਨਮ, ਨਿੱਕੀ ਮਿਨਾਜ, ਲਿਲ ਵੇਨ ਅਤੇ ਬਾਦਸ਼ਾਹ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਉਹ ਇਸ ਗਲੋਬਲ ਟਾਪ-5 ਸੂਚੀ ਵਿੱਚ ਸ਼ਾਮਲ ਹੋਣ ਵਾਲੇ ਇਕਲੌਤੇ ਭਾਰਤੀ ਕਲਾਕਾਰ ਹਨ। ਆਪਣੇ 20 ਸਾਲਾਂ ਦੇ ਸਫਰ ਵਿੱਚ ਬਾਦਸ਼ਾਹ ਨੇ 150 ਤੋਂ ਵੱਧ ਗੀਤ ਰਿਲੀਜ਼ ਕੀਤੇ ਹਨ। 

ਇਹ ਵੀ ਪੜ੍ਹੋ: ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News