ਦਿਲ ਦਹਿਲਾ ਦੇਣ ਵਾਲੀ ਘਟਨਾ: ਜ਼ਮੀਨੀ ਵਿਵਾਦ ਨੇ ਲਈ 7 ਮਹੀਨੇ ਦੀ ਮਾਸੂਮ ਦੀ ਜਾਨ
Saturday, Oct 22, 2022 - 05:32 PM (IST)

ਜੈਪੁਰ- ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਨਾਲ ਲੱਗਦੇ ਦੌਸਾ ਜ਼ਿਲ੍ਹੇ 'ਚ ਜ਼ਮੀਨੀ ਵਿਵਾਦ ’ਚ 7 ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਝਗੜੇ ਦੌਰਾਨ ਹੋਈ ਧੱਕਾ-ਮੁੱਕੀ ਦੌਰਾਨ 7 ਮਹੀਨੇ ਦੀ ਮਾਸੂਮ ਦਾਦੀ ਦੀ ਗੋਦੀ ’ਚੋਂ ਜ਼ਮੀਨ ’ਤੇ ਡਿੱਗ ਪਈ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਘਟਨਾ ਮਗਰੋਂ ਝਗੜਾ ਕਰ ਰਹੇ ਲੋਕ ਹੈਰਾਨ ਰਹਿ ਗਏ। ਮਾਸੂਮ ਬੱਚੀ ਦੀ ਮੌਤ ਮਗਰੋਂ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਆਲਾ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਪੂਰੀ ਘਟਨਾ ਬਾਰੇ ਜਾਣਕਾਰੀ ਲਈ। ਬੱਚੀ ਦੀ ਮੌਤ ਮਗਰੋਂ ਪੀੜਤ ਧਿਰ ਨੇ ਦੂਜੀ ਧਿਰ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ’ਚ ਜੁੱਟੀ ਹੋਈ ਹੈ।
ਇਹ ਵੀ ਪੜ੍ਹੋ- ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ
ਔਰਤਾਂ ਵਿਚਾਲੇ ਹੋਈ ਲੜਾਈ ਨੇ ਧਾਰਿਆ ਭਿਆਨਕ ਰੂਪ-
ਜਾਣਕਾਰੀ ਮੁਤਾਬਕ ਇਹ ਘਟਨਾ ਦੌਸਾ ਜ਼ਿਲ੍ਹੇ ਦੇ ਬਾਂਦੀਕੁਈ ਥਾਣਾ ਖੇਤਰ ਦੇ ਪਿੰਡ ਨੰਦੇਰਾ ਦੀ ਹੈ। ਸ਼ੁੱਕਰਵਾਰ ਨੂੰ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚ ਝਗੜਾ ਹੋ ਗਈ। ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਦੋਵੇਂ ਧਿਰਾਂ ਦੇ ਬੰਦੇ ਆਪੋ-ਆਪਣੇ ਕਾਰੋਬਾਰ ’ਤੇ ਚਲੇ ਗਏ ਪਰ ਪਿੱਛੇ ਤੋਂ ਦੋਵਾਂ ਧਿਰਾਂ ਦੀਆਂ ਔਰਤਾਂ ਵਿਚਕਾਰ ਇਕ ਵਾਰ ਫਿਰ ਲੜਾਈ ਹੋ ਗਈ।
ਇਹ ਵੀ ਪੜ੍ਹੋ- ਸੋਨੇ ਨਾਲ ਜੜਿਆ ਰਾਜਸਥਾਨ ਦਾ ‘ਫੂਲ ਮਹਿਲ’, ਮੀਨਾਕਾਰੀ ਨੇ ਖ਼ੂਬਸੂਰਤੀ ਨੂੰ ਲਾਏ ਚਾਰ ਚੰਨ
ਦਾਦੀ ਦੀ ਗੋਦੀ ’ਚੋਂ ਡਿੱਗੀ ਮਾਸੂਮ, ਤੁਰੰਤ ਚਲੀ ਗਈ ਜਾਨ-
ਔਰਤਾਂ ਦੇ ਇਸ ਝਗੜੇ ਦੌਰਾਨ 7 ਮਹੀਨੇ ਦੀ ਮਾਸੂਮ ਗੌਰੀ ਆਪਣੀ ਦਾਦੀ ਕਮਲਾ ਦੇਵੀ ਦੀ ਗੋਦ ਵਿਚ ਹੀ ਸੀ। ਦੇਖਦੇ ਹੀ ਦੇਖਦੇ ਦੋਵਾਂ ਧਿਰਾਂ ਵਿਚਾਲੇ ਜ਼ੁਬਾਨੀ ਲੜਾਈ ਹੱਥੋਪਾਈ 'ਚ ਬਦਲ ਗਈ। ਇਸ ਦੌਰਾਨ ਕਿਸੇ ਨੇ ਦਾਦੀ ਕਮਲਾ ਦੇਵੀ ਨੂੰ ਧੱਕਾ ਮਾਰ ਦਿੱਤਾ। ਇਸ ਕਾਰਨ ਬੱਚੀ ਗੌਰੀ ਜ਼ਮੀਨ ਉਤੇ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ ’ਤੇ ਪਹੁੰਚੀ ਪੁਲਸ ਨੇ ਲੜਕੀ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਝਗੜੇ 'ਚ ਜ਼ਖ਼ਮੀ ਕਮਲੀ ਦੇਵੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ।
ਬੱਚੀ ਦੀ ਲਾਸ਼ ਦਾ ਕਰਵਾਇਆ ਗਿਆ ਪੋਸਟਮਾਰਟਮ-
ਇਸ ਸਬੰਧ ’ਚ ਪੀੜਤ ਪੱਖ ਨੇ ਦੂਜੇ ਪੱਖ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਵਾ ਦਿੱਤਾ ਹੈ। ਹੁਣ ਬਾਂਦੀਕੁਈ ਥਾਣਾ ਪੁਲਸ ਮਾਮਲੇ ਦੀ ਜਾਂਚ ’ਚ ਜੁੱਟੀ ਹੋਈ ਹੈ। ਨਾਲ ਹੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਝਗੜੇ ਵਿਚ ਬੱਚੀ ਦੀ ਮੌਤ ਕਿਵੇਂ ਹੋਈ? ਬੱਚੀ ਧੱਕਾ-ਮੁੱਕੀ ’ਚ ਹੇਠਾਂ ਡਿੱਗੀ ਜਾਂ ਫਿਰ ਉਸ ਨੂੰ ਕਿਸੇ ਨੇ ਸੁੱਟਿਆ ਸੀ। ਫ਼ਿਲਹਾਲ ਮਾਸੂਮ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- UPPSC 2021 ਨਤੀਜਾ: ਭੈਣ-ਭਰਾ ਦੀ ਜੋੜੀ ਨੇ ਰਚਿਆ ਇਤਿਹਾਸ, ਦੋਵੇਂ ਹੀ ਬਣੇ SDM