ਦਰਦਨਾਕ; ਅਵਾਰਾ ਕੁੱਤਿਆਂ ਨੇ ਨੋਚ-ਨੋਚ ਮਾਰ ਦਿੱਤਾ ਸਕੂਲ ਜਾ ਰਿਹਾ 6 ਸਾਲਾ ਮਾਸੂਮ

Monday, Mar 18, 2024 - 07:17 PM (IST)

ਦਰਦਨਾਕ; ਅਵਾਰਾ ਕੁੱਤਿਆਂ ਨੇ ਨੋਚ-ਨੋਚ ਮਾਰ ਦਿੱਤਾ ਸਕੂਲ ਜਾ ਰਿਹਾ 6 ਸਾਲਾ ਮਾਸੂਮ

ਜੈਪੁਰ (ਭਾਸ਼ਾ)- ਰਾਜਸਥਾਨ 'ਚ ਚਿਤੌੜਗੜ੍ਹ ਜ਼ਿਲ੍ਹੇ ਦੇ ਪਾਰਸੋਲੀ ਥਾਣਾ ਖੇਤਰ 'ਚ ਸੋਮਵਾਰ ਨੂੰ ਅਵਾਰਾ ਕੁੱਤਿਆਂ ਦੇ ਹਮਲੇ 'ਚ 6 ਸਾਲਾ ਇਕ ਮਾਸੂਮ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸਬ ਇੰਸਪੈਕਟਰ ਪ੍ਰੇਮ ਸਿੰਘ ਖੰਗਾਰੋਤ ਨੇ ਦੱਸਿਆ ਕਿ ਬੇਗੂੰ ਤਹਿਸੀਲ ਦੇ ਪਾਰਸੋਲੀ ਪਿੰਡ 'ਚ ਆਯੂਸ਼ (6) ਜਦੋਂ ਸਕੂਲ ਜਾ ਰਿਹਾ ਸੀ, ਉਦੋਂ ਕੁਝ ਕੁੱਤਿਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਬੱਚੇ ਨੇ ਉਨ੍ਹਾਂ ਤੋਂ ਬਚਣ ਲਈ ਦੌੜਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨੋਚ ਖਾਧਾ। 

ਉਨ੍ਹਾਂ ਦੱਸਿਆ,''ਪਿੰਡ ਵਾਸੀ ਬੱਚੇ ਨੂੰ ਕੁੱਤਿਆਂ ਤੋਂ ਛੁਡਾ ਕੇ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਕੁੱਤਿਆਂ ਦੇ ਹਮਲੇ ਨਾਲ ਬੱਚੇ ਦੇ ਕਈ ਗੰਭੀਰ ਜ਼ਖ਼ਮ ਹੋ ਗਏ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।'' ਰਾਜਸਥਾਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਚਿਤੌੜਗੜ੍ਹ ਜ਼ਿਲ੍ਹਾ ਪੁਲਸ ਸੁਪਰਡੈਂਟ ਤੋਂ ਰਿਪੋਰਟ ਮੰਗੀ ਹੈ। ਕਮਿਸ਼ਨ ਦੇ ਕਾਰਜਵਾਹਕ ਚੇਅਰਮੈਨ ਜਸਟਿਸ ਰਾਮਚੰਦਰ ਝਾਲਾ ਨੇ ਚਿਤੌੜਗੜ੍ਹ ਪੁਲਸ ਸੁਪਰਡੈਂਟ ਤੋਂ ਰਿਪੋਰਟ ਮੰਗੀ ਅਤੇ ਪੁੱਛਿਆ ਕਿ ਮਾਮਲੇ 'ਚ ਪੁਲਸ ਅਤੇ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਸਥਾਨਕ ਬਾਡੀ ਦੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦਾ ਵੇਰਵਾ ਵੀ ਮੰਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

DIsha

Content Editor

Related News