ਨਾਸਿਰ-ਜੁਨੈਦ ਕਤਲਕਾਂਡ: ਮੋਨੂੰ ਮਾਨੇਸਰ ਨੂੰ ਰਾਜਸਥਾਨ ਲਿਆਈ ਪੁਲਸ, ਮਿਲਿਆ ਦੋ ਦਿਨ ਦਾ ਰਿਮਾਂਡ

Wednesday, Sep 13, 2023 - 12:58 PM (IST)

ਨਾਸਿਰ-ਜੁਨੈਦ ਕਤਲਕਾਂਡ: ਮੋਨੂੰ ਮਾਨੇਸਰ ਨੂੰ ਰਾਜਸਥਾਨ ਲਿਆਈ ਪੁਲਸ, ਮਿਲਿਆ ਦੋ ਦਿਨ ਦਾ ਰਿਮਾਂਡ

ਜੈਪੁਰ- ਰਾਜਸਥਾਨ ਪੁਲਸ ਨਾਸਿਰ-ਜੁਨੈਦ ਕਤਲਕਾਂਡ ਵਿਚ ਸਾਜ਼ਿਸ਼ ਰਚਣ ਦੇ ਦੋਸ਼ੀ ਮੋਨੂੰ ਮਾਨੇਸਰ ਨੂੰ ਹਰਿਆਣਾ ਤੋਂ ਟਰਾਂਜਿਟ ਰਿਮਾਂਡ 'ਤੇ ਲੈ ਕੇ ਮੰਗਲਵਾਰ ਸ਼ਾਮ ਭਰਤਪੁਰ ਪਹੁੰਚੀ ਅਤੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਮੋਨੂੰ ਮਾਨੇਸਰ ਨੂੰ ਦੋ ਦਿਨ ਦੀ ਪੁਲਸ ਰਿਮਾਂਡ 'ਚ ਸੌਂਪ ਦਿੱਤਾ। ਪੁਲਸ ਸੁਪਰਡੈਂਟ ਬ੍ਰਿਜੇਸ਼ ਜੋਤੀ ਉਪਾਧਿਆਏ ਨੇ ਬੁੱਧਵਾਰ ਨੂੰ ਦੱਸਿਆ ਕਿ ਮੋਨੂੰ ਮਾਨੇਸਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਦੋ ਦਿਨ ਦੀ ਪੁਲਸ ਰਿਮਾਂਡ 'ਚ ਭੇਜ ਦਿੱਤਾ ਹੈ।

ਇਹ ਵੀ ਪੜ੍ਹੋਬਜਰੰਗ ਦਲ ਦੇ ਵਰਕਰ ਮੋਨੂੰ ਮਾਨੇਸਰ ਨੂੰ ਪੁਲਸ ਨੇ ਹਿਰਾਸਤ 'ਚ ਲਿਆ

ਪੁਲਸ ਨਾਸਿਰ-ਜੁਨੈਦ ਕਤਲਕਾਂਡ 'ਚ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਹਰਿਆਣਾ ਪੁਲਸ ਨੇ ਮੋਨੂੰ ਮਾਨੇਸਰ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਮੋਨੂੰ ਕੋਲੋਂ ਇਕ ਪਿਸਤੌਲ, 3 ਕਾਰਤੂਸ ਅਤੇ ਇਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਮੁਤਾਬਕ ਨੂਹ ਦੀ ਇਕ ਅਦਾਲਤ ਤੋਂ ਟਰਾਂਜਿਟ ਰਿਮਾਂਡ ਮਿਲਣ ਮਗਰੋਂ ਰਾਜਸਥਾਨ ਪੁਲਸ ਉਸ ਨੂੰ ਭਰਤਪੁਰ ਲੈ ਗਈ। ਹਰਿਆਣਾ ਦੀ ਨੂਹ ਪੁਲਸ ਨੇ ਉਸ ਨੂੰ ਗੁਰੂਗ੍ਰਾਮ ਦੇ ਮਾਨੇਸਰ ਤੋਂ ਗ੍ਰਿਫ਼ਤਾਰ ਕੀਤਾ ਸੀ। 

ਇਹ ਵੀ ਪੜ੍ਹੋ- ਗੰਭੀਰ ਜੈਨੇਟਿਕ ਬੀਮਾਰੀ ਤੋਂ ਪੀੜਤ 18 ਮਹੀਨੇ ਦੇ ਕਣਵ ਨੂੰ ਮਿਲੇ CM ਕੇਜਰੀਵਾਲ, ਲੱਗਣਾ ਸੀ 17.5 ਕਰੋੜ ਦਾ ਟੀਕਾ

ਕੀ ਹੈ ਮੋਨੂੰ 'ਤੇ ਦੋਸ਼?

ਮੋਨੂੰ ਮਾਨੇਸਰ 'ਤੇ ਹਰਿਆਣਾ ਦੇ ਨੂਹ ਨਾਲ ਲੱਗਦੇ ਰਾਜਸਥਾਨ ਦੇ ਡੀਗ ਜ਼ਿਲ੍ਹੇ ਦੇ ਘਾਟਮੀਕਾ ਪਿੰਡ ਦੇ ਦੋ ਲੋਕਾਂ ਨੂੰ ਗਊ ਤਸਕਰ ਦੱਸ ਕੇ ਉਨ੍ਹਾਂ ਨੂੰ ਅਗਵਾ ਅਤੇ ਕਤਲ ਦੀ ਸਾਜ਼ਿਸ਼ ਰਚਣ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਫਰਵਰੀ 'ਚ ਨਾਸਿਰ (25) ਅਤੇ ਜੁਨੈਦ (35) ਦਾ ਡੀਗ ਜ਼ਿਲ੍ਹੇ ਤੋਂ ਅਗਵਾ ਕਰ ਲਿਆ ਗਿਆ ਸੀ। ਅਗਲੀ ਸਵੇਰੇ ਉਨ੍ਹਾਂ ਦੀਆਂ ਲਾਸ਼ਾਂ ਹਰਿਆਣਾ ਦੇ ਭਿਵਾਨੀ ਦੇ ਲੋਹਾਰੂ ਵਿਚ ਇਕ ਸੜੀ ਹੋਈ ਕਾਰ 'ਚੋਂ ਮਿਲੀਆਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News