ਭਾਰਤ ਦੇ ਇਸ ਪਿੰਡ ''ਚ ਬਣਾਇਆ ਜਾਂਦਾ ਹੈ ''ਮਿੱਟੀ ਦਾ ਰਾਵਣ'', ਲੋਕ ਇੰਝ ਮਨਾਉਂਦੇ ''ਦੁਸਹਿਰਾ'' (ਤਸਵੀਰਾਂ)
Sunday, Oct 25, 2020 - 03:20 PM (IST)
ਕੋਟਾ— ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਹੈ ਦੁਸਹਿਰਾ। ਦੇਸ਼ ਭਰ ਵਿਚ ਅੱਜ ਯਾਨੀ ਕਿ ਐਤਵਾਰ ਨੂੰ ਵੱਖ-ਵੱਖ ਥਾਵਾਂ 'ਤੇ ਰਾਵਣ ਦੇ ਪੁਤਲਿਆਂ ਨੂੰ ਸਾੜਿਆ ਜਾਵੇਗਾ। ਉੱਥੇ ਹੀ ਰਾਜਸਥਾਨ ਦੇ ਕੋਟਾ ਦੇ ਨਾਂਤਾ ਵਿਚ ਇਕ ਅਨੋਖੀ ਪਰੰਪਰਾ ਨਿਭਾਈ ਜਾਂਦੀ ਹੈ। ਇੱਥੇ ਰਾਵਣ ਨੂੰ ਸਾੜਿਆ ਨਹੀਂ ਸਗੋਂ ਮਿੱਟੀ ਦਾ ਰਾਵਣ ਬਣਾ ਕੇ ਉਸ ਨੂੰ ਪੈਰਾਂ ਹੇਠ ਕੁਚਲਿਆ ਜਾਂਦਾ ਹੈ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਮਨਾਏਗੀ 9ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, PM ਮੋਦੀ ਦੀ ਪ੍ਰਧਾਨਗੀ 'ਚ ਕਮੇਟੀ ਦਾ ਗਠਨ
ਕਈ ਸਾਲ ਪੁਰਾਣੀ ਇਹ ਅਨੋਖੀ ਪਰੰਪਰਾ ਪਿੰਡ ਦੇ ਜੇਠੀ ਸਮਾਜ ਨਿਭਾਉਂਦਾ ਆ ਰਿਹਾ ਹੈ ਅਤੇ ਇਸ ਦੇ ਤਹਿਤ ਨਦੀ ਪਾਰ ਖੇਤਰ ਦੇ ਨਾਂਤਾ 'ਚ ਲਿਮਬਜਾ ਮਾਤਾ ਦੇ ਮੰਦਰ ਕੰਪਲੈਕਸ ਵਿਚ ਅਖ਼ਾੜੇ ਦਾ ਆਯੋਜਨ ਕੀਤਾ ਗਿਆ। ਕੋਟਾ ਦੇ ਨਾਂਤਾ ਵਿਚ ਜ਼ਮੀਨ 'ਤੇ ਮਿੱਟੀ ਦਾ ਰਾਵਣ ਬਣਾਇਆ ਗਿਆ ਅਤੇ ਅਖ਼ਾੜੇ ਦੇ ਪਹਿਲਵਾਨਾਂ ਨੇ ਮਿੱਟੀ ਦੇ ਰਾਵਣ ਦੇ ਪੁਤਲਿਆਂ ਨੂੰ ਪੈਰਾਂ ਹੇਠ ਕੁਚਲ ਦਿੱਤਾ। ਇਸ ਦੌਰਾਨ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਧਿਆਨ ਰੱਖਿਆ ਗਿਆ।
ਇਹ ਵੀ ਪੜ੍ਹੋ: ਜਾਣੋ ਆਖ਼ਰ ਕਿਉਂ ਮਨਾਇਆ ਜਾਂਦਾ ਹੈ ‘ਦੁਸਹਿਰੇ’ ਦਾ ਤਿਉਹਾਰ
ਇਸ ਮੌਕੇ 'ਤੇ ਰਾਵਣ ਦੇ ਨਾਲ ਉਸ ਦੀ ਪਤਨੀ ਮੰਦੋਦਰੀ ਦੇ ਮਿੱਟੀ ਦੇ ਪੁਤਲੇ ਵੀ ਬਣਾਏ ਜਾਂਦੇ ਹਨ। ਲੋਕ ਰਾਵਣ ਅਤੇ ਮੰਦੋਦਰੀ ਦੇ ਮਿੱਟੀ ਦੇ ਪੁਤਲੇ ਨਵਰਾਤੇ ਤੋਂ ਪਹਿਲਾਂ ਤਿਆਰ ਕਰਦੇ ਹਨ। ਇਨ੍ਹਾਂ 'ਤੇ ਖੇਤਰੀ ਬਿਜੀ ਜਾਂਦੀ ਹੈ। ਦੁਸਹਿਰੇ ਵਾਲੇ ਦਿਨ ਪੁਤਲਿਆਂ ਨੂੰ ਪੈਰਾਂ ਹੇਠਾਂ ਕੁਚਲਣ ਤੋਂ ਪਹਿਲਾਂ ਹਨੂੰਮਾਨ ਜੀ ਦੀ ਆਰਤੀ ਹੁੰਦੀ ਹੈ ਅਤੇ ਖੇਤਰੀ ਨੂੰ ਦੇਵਤਾ ਅਤੇ ਮਾਤਾ ਜੀ ਨੂੰ ਅਰਪਿਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਪੈਰਾਂ ਹੇਠ ਰਾਵਣ ਦੇ ਪਤਲੇ ਨੂੰ ਕੁਚਲਿਆ ਜਾਂਦਾ ਹੈ।
ਇਹ ਵੀ ਪੜ੍ਹੋ: ਰਾਜਨਾਥ ਨੇ ਕੀਤੀ 'ਸ਼ਸਤਰ ਪੂਜਾ', ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ