ਵਿਦਿਆਰਥਣਾਂ ਨੇ ਪਿ੍ਰੰਸੀਪਲ ਸਣੇੇ ਅਧਿਆਪਕਾਂ ’ਤੇ ਲਾਏ ਜਬਰ ਜ਼ਿਨਾਹ ਦੇ ਦੋਸ਼, ਜਾਣੋ ਪੂਰਾ ਮਾਮਲਾ

12/08/2021 5:50:30 PM

ਜੈਪੁਰ (ਭਾਸ਼ਾ)— ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਇਕ ਸਰਕਾਰੀ ਸਕੂਲ ਦੀਆਂ 4 ਵਿਦਿਆਰਥਣਾਂ ਨੇ ਆਪਣੇ ਸਕੂਲ ਦੇ ਪਿ੍ਰੰਸੀਪਲ ਅਤੇ ਅਧਿਆਪਕਾਂ ’ਤੇ ਸਮੂਹਕ ਜਬਰ-ਜ਼ਿਨਾਹ ਦਾ ਦੋਸ਼ ਲਾਇਆ ਹੈ। ਪੁਲਸ ਮੁਤਾਬਕ ਇਸ ਮਾਮਲੇ ਬਾਰੇ ਅਲਵਰ ਦੇ ਮਾਂਢਣ ਥਾਣੇ ਵਿਚ ਮੰਗਲਵਾਰ ਰਾਤ 5 ਮਹਿਲਾ ਅਧਿਆਪਕਾਂ ਸਮੇਤ ਕੁੱਲ 15 ਲੋਕਾਂ ਖ਼ਿਲਾਫ਼ 3 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਥਾਣਾ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਸਕੂਲ ਦੇ ਅਧਿਆਪਕ ਹਨ। 

ਨਾਬਾਲਗ ਕੁੜੀਆਂ ਨੇ ਦੋਸ਼ ਲਾਇਆ ਕਿ ਅਧਿਆਪਕ, ਮਹਿਲਾ ਅਧਿਆਪਕ ਦੀ ਮਦਦ ਨਾਲ ਉਨ੍ਹਾਂ ਨਾਲ ਜਬਰ-ਜ਼ਿਨਾਹ ਕਰਦੇ ਸਨ। ਥਾਣਾ ਮੁਖੀ ਮੁਤਾਬਕ ਇਕ ਐੱਫ. ਆਈ. ਆਰ. ’ਚ ਪੀੜਤਾਂ ਦੋ ਭੈਣਾਂ ਹਨ ਜਦਕਿ ਦੋ ਮਾਮਲਿਆਂ ’ਚ ਇਕ-ਇਕ ਪੀੜਤਾਂ ਹਨ। ਉੱਥੇ ਹੀ ਪੁਲਸ ਦੇ ਆਲਾ ਅਧਿਕਾਰੀਆਂ ਨੇ ਬੁੱਧਵਾਰ ਨੂੰ ਸਕੂਲ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਮੁੱਢਲੀ ਜਾਂਚ ਦੇ ਆਧਾਰ ’ਤੇ ਪੁਲਸ ਨੂੰ ਸ਼ੱਕ ਹੈ ਕਿ ਇਹ ਸਕੂਲ ਦੇ ਇਕ ਸਾਬਕਾ ਅਧਿਆਪਕ ਵਲੋਂ ਬਦਲਾ ਲੈਣ ਦਾ ਮਾਮਲਾ ਹੈ। ਇਸ ਅਧਿਆਪਕ ਨੂੰ ਵੀ ਇਕ ਸਾਲ ਪਹਿਲਾਂ ਛੇੜਛਾੜ ਦੇ ਇਕ ਮਾਮਲੇ ਵਿਚ ਗਿ੍ਰਫ਼ਤਾਰ ਕਰ ਕੇ ਨਿਆਇਕ ਹਿਰਾਸਤ ’ਚ ਭੇਜਿਆ ਗਿਆ ਸੀ। ਸ਼ੰਕਾ ਹੈ ਕਿ ਉਸ ਨੇ ਕਰਮਚਾਰੀਆਂ ਖ਼ਿਲਾਫ ਸਾਜਿਸ਼ ਰਚੀ। ਹਾਲਾਂਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

ਪਿ੍ਰੰਸੀਪਲ ਦੀ ਸਫਾਈ
ਪੁਲਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਤਿੰਨ ਵਿਦਿਆਰਥਣਾਂ ਹੋਰ ਅੱਗੇ ਆਈਆਂ ਅਤੇ ਉਨ੍ਹਾਂ ਨੇ ਦੱਸਿਆ ਕਿ ਪਿ੍ਰੰਸੀਪਲ ਅਤੇ ਅਧਿਆਪਕਾਂ ਨੇ ਉਨ੍ਹਾਂ ਨਾਲ ਵੀ ਗਲਤ ਕੰਮ ਕੀਤਾ। ਨਾਲ ਹੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਹ ਵਿਦਿਆਰਥਣਾਂ 8ਵੀਂ, ਚੌਥੀ ਅਤੇ ਤੀਜੀ ਜਮਾਤ ਵਿਚ ਪੜ੍ਹਦੀਆਂ ਹਨ। ਉੱਥੇ ਹੀ ਇਸ ਮਾਮਲੇ ’ਤੇ ਸਕੂਲ ਦੇ ਪਿ੍ਰੰਸੀਪਲ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਸਭ ਉਨ੍ਹਾਂ ਨੂੰ ਫਸਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਇਕ 2020 ’ਚ ਵੀ ਸਕੂਲ ਦੀ ਇਕ ਵਿਦਿਆਰਥਣ ਨੇ ਇਕ ਅਧਿਆਪਕ ’ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਉਦੋਂ ਵੀ ਸਕੂਲ ਦੀ ਮਹਿਲਾ ਅਧਿਆਪਕ ’ਤੇ ਮਦਦ ਦਾ ਦੋਸ਼ ਸੀ। 


Tanu

Content Editor

Related News