ਰਾਜਸਥਾਨ : ਫਾਇਰਿੰਗ ਰੇਂਜ ''ਚ ਜੰਗੀ ਸਮੱਗਰੀ ''ਚ ਧਮਾਕਾ, ਇਕ ਜਵਾਨ ਸ਼ਹੀਦ
Monday, Feb 12, 2018 - 09:37 PM (IST)

ਰਾਜਸਥਾਨ— ਇਥੋਂ ਦੇ ਪੋਖਰਣ 'ਚ ਅੱਜ ਸ਼ਾਮ ਫਾਈਰਿੰਗ ਰੇਂਜ 'ਚ ਕਿਸੇ ਗੋਲਾ-ਬਾਰੂਦ ਦਾ ਧਮਾਕਾ ਹੋਇਆ, ਜਿਸ ਦੌਰਾਨ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਸੂਤਰਾਂ ਮੁਤਾਬਕ ਜਵਾਨ ਕੁਝ ਰਾਕੇਟ ਲਾਂਚਰਾਂ 'ਚੋਂ ਛੱਡੇ ਗਏ ਗੋਲਿਆਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦੌਰਾਨ ਇਹ ਧਮਾਕਾ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਲਗਭਗ 4 ਵਜੇ ਦੇ ਕਰੀਬ ਇਹ ਘਟਨਾ ਹੋਈ, ਜਿਸ 'ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਜ਼ਖਮੀ ਹੋ ਗਿਆ। ਸ਼ਹੀਦ ਜਵਾਨ 14 ਇੰਜੀਨੀਅਰਿੰਗ ਰੇਜੀਮੇਂਟ ਨਾਲ ਜੁੜਿਆ ਸੀ। ਇਸ ਘਟਨਾ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।