ਸਕੂਲੀ ਬੱਚਿਆਂ ਨਾਲ ਭਰੀ ਬੋਲੈਰੋ ਕੈਂਪਰ ਪਲਟੀ, 2 ਦੀ ਮੌਤ
Wednesday, Jul 31, 2024 - 04:30 PM (IST)
ਚੁਰੂ- ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਅਧਿਆਪਕ ਦੀ ਰਿਟਾਇਰਮੈਂਟ ਪਾਰਟੀ 'ਚ ਜਾ ਰਹੇ ਸਕੂਲੀ ਬੱਚਿਆਂ ਨਾਲ ਭਰ ਬੋਲੈਰੋ ਕੈਂਪਰ ਪਲਟ ਗਈ। ਹਾਦਸੇ 'ਚ ਇਕ ਬੱਚੇ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਜਦਕਿ 27 ਹੋਰ ਬੱਚੇ ਜ਼ਖ਼ਮੀ ਹੋਏ ਹਨ। ਪੁਲਸ ਨੇ ਦੱਸਿਆ ਕਿ ਸਾਹਵਾ ਥਾਣਾ ਖੇਤਰ 'ਚ ਮੇਘਸਰ ਤੋਂ ਝਾੜਸਰ ਗਜੀਆ ਰੋਡ 'ਤੇ ਸਕੂਲੀ ਬੱਚਿਆਂ ਨਾਲ ਭਰੀ ਬੋਲੈਰੋ ਪਲਟ ਜਾਣ ਕਾਰਨ ਇਕ ਬੱਚੇ ਸਮੇਤ 2 ਲੋਕਾਂ ਦੀ ਮੌਤ ਹੋ ਗਈ।
ਓਧਰ ਡੀ. ਐੱਸ. ਪੀ. ਮੀਨਾਕਸ਼ੀ ਨੇ ਦੱਸਿਆ ਕਿ ਮੇਘਸਰ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਅਧਿਆਪਕ ਭਾਗੂਰਾਮ ਬੁੱਧਵਾਰ ਨੂੰ ਰਿਟਾਇਰ ਹੋਏ ਹਨ। ਜਿਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਧੀਰਵਾਸ ਪਿੰਡ ਤੋਂ ਨਿਕਲੇ ਸਨ। ਇਸ ਦੌਰਾਨ ਧੀਰਵਾਸ ਤੋਂ ਮੇਘਸਰ ਰੋਡ 'ਤੇ ਗੱਡੀ ਦਾ ਬੈਲੇਂਸ ਵਿਗੜਨ ਕਾਰਨ ਬੋਲੈਰੋ ਕੈਂਪਰ ਪਲਟ ਗਈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨ ਮੀਣਾ (50) ਅਤੇ ਆਦਿਤਿਆ (12) ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਵਿਚੋਂ 20 ਬੱਚਿਆਂ ਨੂੰ ਤਾਰਾਨਗਰ ਦੇ ਉਪ ਜ਼ਿਲ੍ਹਾ ਹਸਪਤਾਲ 'ਚ, 5 ਬੱਚਿਆਂ ਨੂੰ ਪ੍ਰਾਈਵੇਟ ਹਸਪਤਾਲ ਵਿਚ, ਇਕ ਬੱਚਾ ਸਾਹਵਾ ਵਿਚ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਇਕ ਬੱਚੇ ਨੂੰ ਜੈਪੁਰ ਟਰਾਂਸਫਰ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੋਈ ਹੈ।