ਰਾਜਸਥਾਨ ਦੇ CM ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ !

Monday, Dec 15, 2025 - 03:34 PM (IST)

ਰਾਜਸਥਾਨ ਦੇ CM ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ !

ਆਗਰਾ- ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੂੰ ਸੋਮਵਾਰ ਨੂੰ ਖ਼ਰਾਬ ਮੌਸਮ ਕਾਰਨ ਆਗਰਾ ਦੇ ਹਵਾਈ ਅੱਡੇ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਜੈਪੁਰ ਤੋਂ ਭਰਤਪੁਰ ਜਾਣਾ ਸੀ ਪਰ ਭਰਤਪੁਰ 'ਚ ਖ਼ਰਾਬ ਮੌਸਮ ਕਾਰਨ ਲੈਂਡਿੰਗ ਨਹੀਂ ਹੋ ਸਕੀ, ਲਿਹਾਜਾ ਆਗਰਾ 'ਚ ਖੇਰੀਆ ਏਅਰਪੋਰਟ 'ਤੇ ਲੈਂਡਿੰਗ ਕਰਨੀ ਪਈ।

ਅਧਿਕਾਰੀਆਂ ਅਨੁਸਾਰ ਕਰੀਬ 12.30 ਵਜੇ ਜਾਣਕਾਰੀ ਹੋਈ, ਉਸ ਤੋਂ ਬਾਅਦ ਜਹਾਜ਼ ਖੇਰੀਆ ਏਅਰਪੋਰਟ 'ਤੇ ਲੈਂਡ ਕੀਤਾ ਗਿਆ। ਕਰੀਬ ਇਕ ਘੰਟੇ ਤੱਕ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਆਗਰਾ ਖੇਰੀਆ ਏਅਰਪੋਰਟ 'ਤੇ ਇੰਤਜ਼ਾਰ ਕੀਤਾ। ਏਅਰ ਟਰੈਫਿਕ ਕੰਟਰੋਲ ਤੋਂ ਹਰੀ ਝੰਡੀ ਮਿਲਣ ਮਗਰੋਂ ਮੁੱਖ ਮੰਤਰੀ ਭਜਨ ਲਾਲ ਦੇ ਜਹਾਜ਼ ਨੇ ਭਰਤਪੁਰ ਲਈ ਉਡਾਣ ਭਰੀ। ਮੁੱਖ ਮੰਤਰੀ ਭਜਨ ਲਾਲ ਨੇ ਭਰਤਪੁਰ 'ਚ ਹੋਣ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੋਣਾ ਹੈ।


author

DIsha

Content Editor

Related News