ਰਾਜਸਥਾਨ ਦਾ ਇਕ ਅਜਿਹਾ ਘਰ, ਜਿੱਥੇ ਬੱਚਿਆਂ-ਵੱਡਿਆਂ ਨੂੰ ਯਾਦ ਕਰਵਾਈ ਜਾਂਦੀ ਹੈ ‘ਗੀਤਾ’

12/05/2022 1:39:48 PM

ਚੁਰੂ- ਹਰ ਧਰਮ ਸਾਨੂੰ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ। ਕੋਈ ਅੱਲ੍ਹਾ ਤੇ ਕੋਈ ਰਾਮ ਆਖਦਾ ਹੈ। ਹਰ ਧਰਮ ਬਾਰੇ ਡੂੰਘਾਈ ਨਾਲ ਜਾਣਨ ਲਈ ਸਾਨੂੰ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਹੋਵੇਗਾ। ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸਰੋਠੀਆ ਪਰਿਵਾਰ ਅਜਿਹਾ ਹੀ ਹੈ, ਜਿਸ ਘਰ ’ਚ ਬੱਚਿਆਂ-ਵੱਡਿਆਂ ਸਾਰੇ ਨੂੰ ‘ਗੀਤਾ’ ਯਾਦ ਕਰਵਾਈ ਜਾਂਦੀ ਹੈ। ਹੈਰਾਨੀ ਵਾਲੀ ਗੱਲ ਇਹੈ ਹੈ ਕਿ ਪਰਿਵਾਰ ਦੇ 8 ਮੈਂਬਰਾਂ ਨੂੰ ਤਾਂ ਗੀਤਾ ਪੂਰੀ ਤਰ੍ਹਾਂ ਯਾਦ ਹੈ।

ਰਿਸ਼ੀ ਸਰੋਠੀਆ ਸਿਰਫ 8 ਸਾਲ ਦੀ ਹੈ ਅਤੇ ਚੌਥੀ ਜਮਾਤ ’ਚ ਪੜ੍ਹਦੀ ਹੈ। ਗੀਤਾ ਦੇ ਕਿਸੇ ਵੀ ਅਧਿਆਏ ਦੇ ਕਿਸੇ ਵੀ ਸ਼ਲੋਕ ਦਾ ਨੰਬਰ ਬੋਲ ਦਿਓ, ਉਹ ਮਿੰਟਾ ’ਚ ਪੂਰਾ ਸ਼ਲੋਕ ਸੁਣਾ ਦੇਵੇਗੀ। ਦਰਅਸਲ ਰਿਸ਼ੀ ਦੇ ਦਾਦੀ ਉਰਮਿਲਾ ਦੀ ਗੀਤਾ ਅਧਿਆਏ ’ਚ ਇੰਨੀ ਚਿਲਚਸਪੀ ਹੈ ਕਿ ਉਹ ਆਪਣੇ ਸਾਰੇ ਪੁੱਤਰ-ਧੀਆਂ ਅਤੇ ਪੋਤੇ-ਪੋਤੀਆਂ ਨੂੰ ਸਵੇਰ ਤੋਂ ਗੀਤਾ ਪੜ੍ਹਾਉਣਾ ਸ਼ੁਰੂ ਕਰਦੀ ਹੈ। 

ਉਰਮਿਲਾ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਦੁੱਧ ਪਿਲਾਉਂਦੇ ਸਮੇਂ ਵੀ ਗੀਤਾ ਦੇ ਸ਼ਲੋਕ ਸੁਣਾਓ ਅਤੇ ਲੋਰੀ ’ਚ ਵੀ। ਪੂਰਾ ਪਰਿਵਾਰ ਰੋਜ਼ਾਨਾ 5 ਵਜੇ ਉਠਦਾ ਹੈ ਅਤੇ ਇਕ ਘੰਟਾ ਪ੍ਰਾਰਥਨਾ ਮਗਰੋਂ ਗੀਤਾ ਪਾਠ ਸ਼ੁਰੂ ਕਰਦਾ ਹੈ। ਹਰ ਬੱਚੇ ਨੂੰ ਰੋਜ਼ਾਨਾ ਗੀਤਾ ਦੇ 3 ਅਧਿਆਏ ਸੁਣਾਉਣੇ ਹੁੰਦੇ ਹਨ। ਇਸ ਤੋਂ ਬਾਅਦ ਬੱਚੇ ਆਪਣੇ-ਆਪਣੇ ਸਕੂਲ-ਕਾਲਜ ’ਚ ਪੜ੍ਹਨ ਲਈ ਜਾਂਦੇ ਹਨ।


Tanu

Content Editor

Related News