ਤੇਜ਼ ਬਾਰਿਸ਼ ਕਾਰਨ ਮਕਾਨ ਦੀ ਡਿੱਗੀ ਛੱਤ, 2 ਬੱਚਿਆਂ ਦੀ ਮੌਤ
Friday, Jul 27, 2018 - 12:15 PM (IST)

ਮੇਰਠ— ਯੂ. ਪੀ. ਦੇ ਮੇਰਠ ਜ਼ਿਲੇ 'ਚ ਲਗਾਤਾਰ ਜਾਰੀ ਤੇਜ਼ ਬਾਰਿਸ਼ ਕਾਰਨ ਭਾਵਨਪੁਰ ਥਾਣੇ 'ਚ ਇਕ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ 2 ਬੱਚਿਆਂ ਦੀ ਮਲਬੇ ਹੇਠ ਆਉਣ ਨਾਲ ਮੌਤ ਹੋ ਗਈ, ਜਦਕਿ 3 ਹੋਰ ਲੋਕ ਜ਼ਖਮੀ ਹੋ ਗਏ ਹਨ। ਭਾਵਨਪੁਰ ਦੇ ਥਾਣਾ ਇਨਚਾਰਜ ਧਰਮਿੰਦਰ ਰਾਠੌੜ ਨੇ ਦੱਸਿਆ ਕਿ ਜੇਈ ਪਿੰਡ ਨਿਵਾਸੀ ਇਸਰਾਈਲ ਉਸ ਦੀ ਪਤਨੀ ਅਤੇ 3 ਬੱਚੇ ਕਮਰੇ 'ਚ ਸੌ ਰਹੇ ਸਨ। ਰਾਤ ਨੂੰ ਤੇਜ਼ ਬਾਰਿਸ਼ ਕਾਰਨ ਅਚਾਨਕ ਕਮਰੇ ਦੀ ਕੱਚੀ ਛੱਤ ਡਿੱਗ ਗਈ।
ਧਰਮਿੰਦਰ ਸਿੰਘ ਨੇ ਦੱਸਿਆ ਕਿ ਚੀਕਾਂ ਸੁਣ ਕੇ ਗੁਆਂਢੀ ਉੱਥੇ ਪਹੁੰਚੇ ਅਤੇ ਸਾਰਿਆਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਇਸ ਹਾਦਸੇ 'ਚ ਇਸਰਾਈਲ ਦੀ ਪੁੱਤਰੀ (6) ਅਤੇ ਪੁੱਤਰ ਅਮਜ਼ਦ (4) ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੋਰ 3 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਥਾਣਾ ਇੰਚਾਰਜ ਮੁਤਾਬਕ ਪੀੜਤਾਂ ਨੇ ਮਾਮਲੇ 'ਚ ਪੁਲਸ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਹੈ।