ਬਾਰਸ਼ ਕਰਵਾਉਣ ਲਈ ਤਾਮਿਲਨਾਡੂ ਦੇ ਮੰਦਰਾਂ ''ਚ ਹੋਵੇਗੀ ਵਿਸ਼ੇਸ਼ ਪੂਜਾ

Thursday, May 02, 2019 - 12:24 PM (IST)

ਚੇਨਈ— ਤਾਮਿਲਨਾਡੂ ਸਰਕਾਰ ਨੇ ਰਾਜ 'ਚ ਬਾਰਸ਼ ਹੋਵੇ, ਇਸ ਲਈ ਫੈਸਲਾ ਕੀਤਾ ਹੈ ਕਿ ਮੰਦਰਾਂ 'ਚ ਵਿਸ਼ੇਸ਼ ਪੂਜਾ ਕਰਵਾਈ ਜਾਵੇਗੀ ਅਤੇ ਪ੍ਰਾਰਥਨਾ ਦੇ ਨਾਲ-ਨਾਲ ਮੁੱਖ ਰਾਗ ਗਾਏ ਜਾਣਗੇ। 26 ਅਪ੍ਰੈਲ ਨੂੰ ਜਾਰੀ ਇਕ ਸਰਕੁਲਰ 'ਚ ਹਿੰਦੂ ਰਿਲੀਜੀਅਸ ਐਂਡ ਚੈਰੀਟੇਬਲ ਐਂਡੋਮੇਂਟਸ ਡਿਪਾਰਟਮੈਂਟ (ਐੱਚ.ਸੀ.ਈ.ਡੀ.) ਨੇ ਕਿਹਾ ਕਿ ਬਾਰਸ਼ ਕਰਵਾਉਣ ਲਈ ਰੀਤੀ-ਰਿਵਾਜ਼ਾਂ ਅਤੇ ਪ੍ਰਥਾਵਾਂ ਦੇ ਅਨੁਰੂਪ ਮੰਦਰਾਂ 'ਚ ਵਿਸ਼ੇਸ਼ ਯੱਗ ਅਤੇ ਪ੍ਰਾਰਥਨਾ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਇਸ ਦੇ ਅਧਿਕਾਰੀਆਂ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਸਰਕੁਲਰ ਅਨੁਸਾਰ, ਮੰਦਰਾਂ 'ਚ ਨਿਤਯਸਵਰਮ, ਵਾਇਲੀਨ, ਵੇਨਸ ਅਤੇ ਬਾਂਸੁਰੀ ਵਰਗੇ ਸੰਗੀਤ ਯੰਤਰਾਂ ਨਾਲ ਅੰਮ੍ਰਿਤਕਾਸ਼ਵਰੀਨੀ, ਮੇਘਵਰਸ਼ਾ, ਕੇਦਾਰਾਮ ਆਦਿ ਰਾਗਾਂ ਨੂੰ ਵਜਾਇਆ ਜਾਵੇਗਾ।


DIsha

Content Editor

Related News