ਰੇਲ ਦੇ ਪੁਰਾਣੇ ਡੱਬੇ ਬਣਨਗੇ ਰੈਸਟੋਰੈਂਟ, ਰੇਲਵੇ ਨੇ ਇਸ ਲਈ ਲਿਆ ਇਹ ਫ਼ੈਸਲਾ
Monday, Oct 09, 2023 - 06:21 PM (IST)
ਜੰਮੂ (ਭਾਸ਼ਾ)- ਭਾਰਤੀ ਰੇਲਵੇ ਇੱਥੇ ਕੱਟੜਾ ਅਤੇ ਜੰਮੂ ਰੇਲਵੇ ਸਟੇਸ਼ਨ 'ਤੇ 2 ਅਜਿਹੇ ਰੇਲ ਡੱਬਿਆਂ ਨੂੰ ਥੀਮ-ਆਧਾਰਤ ਰੈਸਟੋਰੈਂਟ 'ਚ ਤਬਦੀਲ ਕਰੇਗਾ, ਜੋ ਹੁਣ ਸੇਵਾ 'ਚ ਨਹੀਂ ਹਨ। ਇਸ ਪਹਿਲ ਨੂੰ 'ਬਿਊਟੀਫੁਲ ਰੈਸਟੋਰੈਂਟ ਆਨ ਵ੍ਹੀਲਜ਼' ਨਾਮ ਦਿੱਤਾ ਗਿਆ ਹੈ, ਜਿਸ ਦੇ ਅਧੀਨ ਰੇਲ ਗੱਡੀ ਦੇ ਪੁਰਾਣੇ ਡੱਬਿਆਂ ਦਾ ਨਵੀਨੀਕਰਨ ਕਰ ਕੇ ਉਨ੍ਹਾਂ ਨੂੰ ਰੇਲ ਡੱਬਾ ਰੈਸਟੋਰੈਂਟ 'ਚ ਤਬਦੀਲ ਕੀਤਾ ਜਾ ਰਿਹਾ ਹੈ। ਜੰਮੂ ਦੇ ਡਿਵੀਜ਼ਨਲ ਆਵਾਜਾਈ ਪ੍ਰਬੰਧਕ (ਡੀ.ਟੀ.ਐੱਮ.) ਪ੍ਰਤੀਕ ਸ਼੍ਰੀਵਾਸਤਵ ਨੇ ਕਿਹਾ,''ਜੰਮੂ ਅਤੇ ਕੱਟੜਾ 'ਚ 2 ਰੇਲ-ਡੱਬਾ ਰੈਸਟੋਰੈਂਟ ਬਣਾਉਣ ਦਾ ਕੰਮ ਜਾਰੀ ਹੈ। ਇਹ ਭਾਰਤੀ ਰੇਲਵੇ ਦੀ ਇਕ ਯੋਜਨਾ ਹੈ, ਜਿਸ ਦੇ ਅਧੀਨ ਪੁਰਾਣੇ ਡੱਬਿਆਂ ਨੂੰ ਰੇਲ-ਡੱਬਾ ਰੈਸਟੋਰੈਂਟ 'ਚ ਬਦਲਿਆ ਜਾਂਦਾ ਹੈ। ਇਸ ਲਈ 2 ਵੱਖ-ਵੱਖ ਪੱਖਾਂ ਨੂੰ ਠੇਕਾ ਦਿੱਤਾ ਗਿਆ ਹੈ।''
ਉਨ੍ਹਾਂ ਕਿਹਾ ਕਿ ਇਨ੍ਹਾਂ 2 ਵਾਤਾਵਰਣ ਅਨੁਸਾਰ ਰੈਸਟੋਰੈਂਟ ਨਾਲ ਸੰਯੁਕਤ ਰੂਪ ਨਾਲ 50 ਲੱਖ ਰੁਪਏ ਦਾ ਸਾਲਾਨਾ ਮਾਲੀਆ ਪ੍ਰਾਪਤ ਹੋਵੇਗਾ। ਸ਼੍ਰੀਵਾਸਤਵ ਨੇ ਕਿਹਾ,''ਇਸ ਯੋਜਨਾ ਦੇ ਅਧੀਨ ਅਸੀਂ ਨਿੱਜੀ ਪੱਖਾਂ ਨੂੰ ਉਨ੍ਹਾਂ ਦੀ ਪਸੰਦ ਦੇ ਡਿਜ਼ਾਈਨ ਦੇ ਹਿਸਾਬ ਨਾਲ ਆਧੁਨਿਕ ਰੈਸਟੋਰੈਂਟ ਬਣਾਉਣ ਲਈ ਇਹ ਡੱਬੇ ਉਪਲੱਬਧ ਕਰਵਾ ਰਹੇ ਹਾਂ।'' ਪਹਿਲੇ ਰੈਸਟੋਰੈਂਟ ਦੇ ਦਸੰਬਰ ਤੱਕ ਖੁੱਲ੍ਹਣ ਦੀ ਉਮੀਦ ਹੈ। ਇਨ੍ਹਾਂ ਦੋਵੇਂ ਰੈਸਟੋਰੈਂਟ ਦਾ ਨਾਮ 'ਅੰਨਪੂਰਨਾ' ਅਤੇ 'ਮਾਂ ਦੁਰਗਾ' ਰੱਖਿਆ ਜਾਵੇਗਾ। ਅੰਨਪੂਰਨਾ ਰੈਸਟੋਰੈਂਟ ਦੇ ਮਾਲਕ ਪ੍ਰਦੀਪ ਗੁਪਤਾ ਨੇ ਕਿਹਾ,''ਇਕ ਡੱਬੇ ਨੂੰ ਪੂਰੀ ਤਰ੍ਹਾਂ ਨਾਲ ਸੰਚਾਲਿਤ ਰੈਸਟੋਰੈਂਟ 'ਚ ਬਦਲਣ 'ਚ 90 ਦਿਨ ਲੱਗਣਗੇ। ਇਹ ਸਾਰੀਆਂ ਜ਼ਰੂਰੀ ਸਹੂਲਤਾਂ ਨਾਲ ਲੈੱਸ ਹੋਵੇਗਾ।'' ਪੂਰੇ ਭਾਰਤ 'ਚ 9-10 ਪ੍ਰਮੁੱਖ ਰੇਲਵੇ ਸਟੇਸ਼ਨ 'ਤੇ ਇਸ ਤਰ੍ਹਾਂ ਦੇ ਰੈਸਟੋਰੈਂਟ ਪਹਿਲੇ ਹੀ ਸਫ਼ਲਤਾਪੂਰਵਕ ਸ਼ੁਰੂ ਕੀਤੇ ਜਾ ਚੁੱਕੇ ਹਨ। ਡੀ.ਟੀ.ਐੱਮ. ਨੇ ਕਿਹਾ,''ਮੇਰੀ ਜਾਣਕਾਰੀ ਅਨੁਸਾਰ, ਇਸ ਤਰ੍ਹਾਂ ਦੇ ਰੈਸਟੋਰੈਂਟ ਜਬਲਪੁਰ, ਭੋਪਾਲ, ਲਖਨਊ ਅਤੇ ਵਾਰਾਣਸੀ ਵਰਗੇ ਕਈ ਰੇਲਵੇ ਸਟੇਸ਼ਨ ਪਹਿਲਾਂ ਤੋਂ ਹੀ ਚਾਲੂ ਹਨ।'' ਉਨ੍ਹਾਂ ਕਿਹਾ ਕਿ ਜੰਮੂ ਅਤੇ ਕੱਟੜਾ ਰੇਲਵੇ ਸਟੇਸ਼ਨ 'ਤੇ ਬਣਾਏ ਜਾ ਰਹੇ ਇਹ ਦੋਵੇਂ ਰੈਸਟੋਰੈਂਟ ਮਾਸਾਹਾਰੀ ਭੋਜਨ ਵੀ ਪਰੋਸਣਗੇ ਅਤੇ ਪੂਰੀ ਤਰ੍ਹਾਂ ਨਾਲ ਵਾਤਾਵਰਣ ਅਨੁਕੂਲ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8