ਭਾਰਤੀ ਰੇਲਵੇ ਨੇ ਰਚਿਆ ਇਤਿਹਾਸ- ਤਾਲਾਬੰਦੀ ਦੇ ਬਾਵਜੂਦ ਜਾਰੀ ਰੱਖਿਆ ਨਿਰਮਾਣ

09/15/2020 6:49:46 PM

ਨਵੀਂ ਦਿੱਲੀ — ਕੋਰੋਨਾ ਵਿਸ਼ਾਣੂ ਮਹਾਮਾਰੀ ਵਿਚਕਾਰ ਭਾਰਤੀ ਰੇਲਵੇ ਦੀ ਚਿਤਰੰਜਨ ਲੋਕੋਮੋਟਿਵ ਵਰਕਸ਼ਾਪ (ਸੀ.ਐਲ.ਡਬਲਯੂ) ਨੇ ਇੱਕ ਵੱਡਾ ਮੀਲ ਪੱਥਰ ਪ੍ਰਾਪਤ ਕਰ ਲਿਆ ਹੈ। ਚਿਤਰੰਜਨ ਲੋਕੋਮੋਟਿਵ ਵਰਕਸ਼ਾਪ ਵਿੱਤੀ ਸਾਲ 2020-21 ਵਿਚ ਹੁਣ ਤੱਕ 150 ਰੇਲ ਇੰਜਣਾਂ ਦਾ ਉਤਪਾਦਨ ਪੂਰਾ ਕਰ ਚੁੱਕੀ ਹੈ। 150 ਵੇਂ ਇੰਜਨ ਨੂੰ ਚਿਤਰੰਜਨ ਲੋਕੋਮੋਟਿਵ ਵਰਕਸ਼ਾਪ ਦੇ ਦਿਨਕੁਨੀ ਵਿਖੇ ਯੂਨਿਟ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। 100 ਵਾਂ ਇੰਜਨ 8 ਸਤੰਬਰ ਨੂੰ ਹੀ ਵਰਕਸ਼ਾਪ ਤੋਂ ਬਾਹਰ ਆਇਆ ਸੀ। ਅਪ੍ਰੈਲ ਅਤੇ ਮਈ ਵਿਚ ਮੁਕੰਮਲ ਤਾਲਾਬੰਦ ਹੋਣ ਦੇ ਬਾਵਜੂਦ ਅਤੇ ਜੁਲਾਈ, ਅਗਸਤ ਅਤੇ ਸਤੰਬਰ ਵਿਚ ਅੰਸ਼ਕ ਤੌਰ 'ਤੇ ਤਾਲਾਬੰਦੀ ਦੇ ਬਾਵਜੂਦ, ਇਹ ਉਤਪਾਦਨ ਹੋਇਆ ਹੈ।

ਹੁਣ ਤੱਕ ਬਣਾਏ ਜਾ ਚੁੱਕੇ ਹਨ 10,000 ਇੰਜਣ 

ਚਿਤਰੰਜਨ ਰੇਲ ਇੰਜਣ ਫੈਕਟਰੀ ਨੇ ਰੇਲਵੇ ਦੇ 70 ਸਾਲ ਪੂਰੇ ਕੀਤੇ ਹਨ। ਇਸ ਫੈਕਟਰੀ ਨੇ ਭਾਫ ਇੰਜਣਾਂ ਤੋਂ ਸ਼ੁਰੂਆਤ ਕਰਕੇ ਡੀਜ਼ਲ ਅਤੇ ਹੁਣ ਇਲੈਕਟ੍ਰਿਕ ਇੰਜਣ ਨੂੰ ਮਿਲਾ ਕੇ ਕੁੱਲ 10,000 ਤੋਂ ਵੱਧ ਰੇਲਵੇ ਇੰਜਣਾਂ ਦਾ ਨਿਰਮਾਣ ਪੂਰਾ ਕੀਤਾ ਹੈ।
1948 ਤੋਂ ਇਹ ਰੇਲ ਕਾਰਖਾਨਾ ਲਗਾਤਾਰ ਇੰਜਣਾ ਦਾ ਨਿਰਮਾਣ ਕਰ ਰਿਹਾ ਹੈ। ਸਾਲ 2019-20 'ਚ ਕੁੱਲ 431 ਇੰਜਣਾਂ ਦਾ ਨਿਰਮਾਣ ਕਰਕੇ ਸੀ.ਐਲ.ਡਬਲਯੂ. ਨੇ ਵਿਸ਼ਵ ਰਿਕਾਰਡ ਵੀ ਬਣਾਇਆ ਹੈ।
ਡਬਲਯੂਏਪੀ 7 ਇੰਜਣ ਵੀ ਚਿਤਾਰੰਜਨ ਲੋਕੋਮੋਟਿਵ ਵਿਚ ਬਣਾਇਆ ਜਾ ਰਿਹਾ ਹੈ, ਇਹ ਇੰਜਣ ਹੈੱਡ-ਆਨ ਜਨਰੇਸ਼ਨ ਤਕਨਾਲੋਜੀ ਉੱਤੇ ਚਲਦਾ ।

ਇਹ ਵੀ ਪੜ੍ਹੋ - ਹੁਣ RBI ਸਹਿਕਾਰੀ ਬੈਂਕਾਂ 'ਤੇ ਵੀ ਰੱਖੇਗਾ ਨਜ਼ਰ, ਜਾਣੋ ਖਾਤਾਧਾਰਕਾਂ 'ਤੇ ਕੀ ਪਵੇਗਾ ਅਸਰ

ਇਸ ਕਾਰਨ ਇੰਜਨ ਵਿਚ ਬਿਜਲੀ ਦੀ ਖਪਤ ਕਾਫ਼ੀ ਘੱਟ ਗਈ ਹੈ। ਇਹ ਇੰਜਣ ਰਾਜਧਾਨੀ ਅਤੇ ਸ਼ਤਾਬਦੀ ਵਰਗੇ ਤੇਜ਼ ਰਫਤਾਰ ਵਾਹਨਾਂ ਵਿਚ ਚਲਾਇਆ ਜਾ ਰਿਹਾ ਹੈ।

ਹਾਲ ਹੀ ਵਿੱਚ ਚਿਤਾਰੰਜਨ ਲੋਕੋਮੋਟਿਵ ਵਰਕਸ਼ਾਪ ਵਿਚ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਣ ਦੀ ਸਮਰੱਥਾ ਵਾਲੇ ਇੰਜਣ ਡਬਲਯੂ.ਏ.ਪੀ. 5 ਵੀ ਬਣਾਇਆ ਗਿਆ ਹੈ। ਇਸ ਇੰਜਨ ਰਾਹੀਂ 'ਪੁਸ਼ ਐਂਡ ਪੁਲ' ਤਕਨਾਲੋਜੀ ਦੀ ਸਹਾਇਤਾ ਨਾਲ ਰੇਲ ਗੱਡੀਆਂ ਨੂੰ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਸੋਨੇ 'ਚ ਨਿਵੇਸ਼ ਕਰਨ ਵਾਲਿਆਂ ਲਈ ਖੁਸ਼ਖਬਰੀ, ਲਗਾਤਾਰ ਦੋ ਦਿਨ ਆਈ ਤੇਜ਼ੀ!

ਇਸ ਫੈਕਟਰੀ ਵਿਚ 6000 ਐਚ.ਪੀ. ਤੋਂ 9000 ਐਚ.ਪੀ. ਤੱਕ ਦਾ ਇੰਜਨ ਬਣਾਇਆ ਗਿਆ ਹੈ। ਇਸ ਇੰਜਣ ਦੁਆਰਾ ਮਾਲ ਗੱਡੀਆਂ ਨੂੰ ਚਲਾਇਆ ਜਾਂਦਾ ਹੈ। 9000 ਐਚ.ਪੀ. ਇੰਜਣ ਨੂੰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਇਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ - ਇਨ੍ਹਾਂ ਕੰਪਨੀਆਂ ਨੂੰ ਬੰਦ ਕਰ ਰਹੀ ਸਰਕਾਰ, ਅਨੁਰਾਗ ਠਾਕੁਰ ਨੇ ਲੋਕ ਸਭਾ 'ਚ ਦਿੱਤੀ ਜਾਣਕਾਰੀ


Harinder Kaur

Content Editor

Related News