ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਦਾ ਵਿਸ਼ੇਸ਼ ਉਪਰਾਲਾ, 46 ਰੇਲ ਗੱਡੀਆਂ ''ਚ ਜੋੜੇ 92 ਨਵੇਂ ਕੋਚ
Saturday, Jul 13, 2024 - 12:16 AM (IST)
ਜੈਤੋ (ਰਘੂਨੰਦਨ ਪਰਾਸ਼ਰ) : ਰੇਲਵੇ ਨੇ ਪਿਛਲੇ ਕੁਝ ਹਫ਼ਤਿਆਂ ਵਿਚ ਵੱਖ-ਵੱਖ ਟ੍ਰੇਨਾਂ ਵਿਚ ਭੀੜ-ਭਾੜ ਦੀਆਂ ਕਈ ਖ਼ਬਰਾਂ ਆਉਣ ਵਿਚਾਲੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਨੇ ਯਾਤਰੀਆਂ ਦੀ ਸਹੂਲਤ ਲਈ ਲੰਬੀ ਦੂਰੀ ਦੀਆਂ 46 ਟ੍ਰੇਨਾਂ ਵਿਚ ਆਮ ਸ਼੍ਰੇਣੀ ਦੇ 92 ਡੱਬੇ ਜੋੜੇ ਹਨ। ਰੇਲ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਸ਼੍ਰੇਣੀ ਦੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਭਾਰਤੀ ਰੇਲਵੇ ਨੇ 46 ਵੱਖ-ਵੱਖ ਮਹੱਤਵਪੂਰਨ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਵਿਚ ਕੋਚਾਂ ਦੀ ਗਿਣਤੀ ਦਾ ਵਿਸਤਾਰ ਕੀਤਾ ਹੈ ਅਤੇ ਇਨ੍ਹਾਂ ਰੇਲ ਗੱਡੀਆਂ ਵਿਚ 92 ਨਵੇਂ ਕੋਚ ਲਗਾਏ ਹਨ, ਜੋ ਕਿ ਜਨਰਲ ਸ਼੍ਰੇਣੀ ਦੀਆਂ ਹਨ। ਕੋਚਾਂ ਦੀ ਗਿਣਤੀ ਵਧਾਉਣ ਲਈ 22 ਹੋਰ ਰੇਲ ਗੱਡੀਆਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਵਿਚ ਜਨਰਲ ਸ਼੍ਰੇਣੀ ਦੇ ਵਾਧੂ ਡੱਬੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਲਿਫਟ 'ਚ ਫਸੀ ਔਰਤ, ਬਚਾਉਣ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ
15634/15633 ਗੁਹਾਟੀ ਬੀਕਾਨੇਰ ਐਕਸਪ੍ਰੈਸ
15631/15632 ਗੁਹਾਟੀ ਬਾੜਮੇਰ ਐਕਸਪ੍ਰੈਸ
15630/15629 ਸਿਲਘਾਟ ਟਾਊਨ ਤੰਬਰਮ ਨਗਾਓਂ ਐਕਸਪ੍ਰੈਸ
15647/15648 ਗੁਹਾਟੀ ਲੋਕਮਾਨਿਆ ਤਿਲਕ ਐਕਸਪ੍ਰੈਸ
15651/15652 ਗੁਹਾਟੀ-ਜੰਮੂ ਤਵੀ ਐਕਸਪ੍ਰੈਸ
15653/15654 ਗੁਹਾਟੀ-ਜੰਮੂ ਤਵੀ ਐਕਸਪ੍ਰੈਸ
15636/15635 ਗੁਹਾਟੀ ਓਖਾ ਐਕਸਪ੍ਰੈਸ
12510/12509 ਗੁਹਾਟੀ ਬੰਗਲੁਰੂ ਸੁਪਰਫਾਸਟ ਐਕਸਪ੍ਰੈਸ
15909/15910 ਡਿਬਰੂਗੜ੍ਹ ਲਾਲਗੜ੍ਹ ਅਵਧ ਆਸਾਮ ਐਕਸਪ੍ਰੈਸ
20415/20416 ਵਾਰਾਣਸੀ ਇੰਦੌਰ ਸੁਪਰ ਫਾਸਟ ਐਕਸਪ੍ਰੈਸ
20413/20414 ਕਾਸ਼ੀ ਮਹਾਕਾਲ ਵਾਰਾਣਸੀ ਇੰਦੌਰ ਸੁਪਰਫਾਸਟ ਐਕਸਪ੍ਰੈਸ
13351/13352 ਧਨਬਾਦ ਅਲਾਪੁਜ਼ਾ ਐਕਸਪ੍ਰੈਸ
14119/14120 ਕਾਠਗੋਦਾਮ ਦੇਹਰਾਦੂਨ ਐਕਸਪ੍ਰੈਸ
12976/12975 ਜੈਪੁਰ ਮੈਸੂਰ ਸੁਪਰਫਾਸਟ ਐਕਸਪ੍ਰੈਸ
17421/17422 ਤਿਰੂਪਤੀ ਕੋਲਮ ਐਕਸਪ੍ਰੈਸ
12703/12704 ਹਾਵੜਾ ਸਿਕੰਦਰਾਬਾਦ ਫਲਕਨੁਮਾ ਐਕਸਪ੍ਰੈਸ
12253/12254 ਬੈਂਗਲੁਰੂ ਭਾਗਲਪੁਰ ਐਕਸਪ੍ਰੈਸ
16527/16528 ਯਸ਼ਵੰਤਪੁਰ ਕੰਨੂਰ ਐਕਸਪ੍ਰੈਸ
16209/16210 ਅਜਮੇਰ ਮੈਸੂਰ ਐਕਸਪ੍ਰੈਸ
12703/12704 ਹਾਵੜਾ ਸਿਕੰਦਰਾਬਾਦ ਐਕਸਪ੍ਰੈਸ
16236/16235 ਮੈਸੂਰ ਤੂਤੀਕੋਰਿਨ ਐਕਸਪ੍ਰੈਸ
16507/16508 ਜੋਧਪੁਰ ਬੈਂਗਲੁਰੂ ਐਕਸਪ੍ਰੈਸ
20653/20654 KSR ਬੈਂਗਲੁਰੂ ਸਿਟੀ ਬੇਲਾਗਾਵੀ ਸੁਪਰਫਾਸਟ ਐਕਸਪ੍ਰੈਸ
17311/17312 ਚੇਨਈ ਸੈਂਟਰਲ ਹੁਬਲੀ ਸੁਪਰਫਾਸਟ ਐਕਸਪ੍ਰੈਸ
12253/12254 ਬੰਗਲੁਰੂ ਭਾਗਲਪੁਰ ਅੰਗ ਐਕਸਪ੍ਰੈਸ
16559/16590 ਬੰਗਲੌਰ ਸਿਟੀ ਸਾਂਗਲੀ ਰਾਣੀ ਚੇਨੰਮਾ ਐਕਸਪ੍ਰੈਸ
09817/09818 ਕੋਟਾ ਜੰਕਸ਼ਨ ਦਾਨਾਪੁਰ ਸੁਪਰਫਾਸਟ ਐਕਸਪ੍ਰੈਸ
19813/19814 ਕੋਟਾ ਸਿਰਸਾ ਐਕਸਪ੍ਰੈਸ
12972/12971 ਭਾਵਨਗਰ ਬਾਂਦਰਾ ਟਰਮੀਨਸ ਸੁਪਰਫਾਸਟ ਐਕਸਪ੍ਰੈਸ
19217/19218 ਵੇਰਾਵਲ ਜੰਕਸ਼ਨ ਮੁੰਬਈ ਬਾਂਦਰਾ ਵੇਰਾਵਲ ਜੰਕਸ਼ਨ ਸੌਰਾਸ਼ਟਰ ਜਨਤਾ ਐਕਸਪ੍ਰੈਸ
22956/22955 ਮੁੰਬਈ ਬਾਂਦਰਾ-ਭੁਜ ਕੱਛ ਸੁਪਰਫਾਸਟ ਐਕਸਪ੍ਰੈਸ
20908/20907 ਭੁਜ ਦਾਦਰ ਸਯਾਜੀ ਨਗਰੀ ਸੁਪਰਫਾਸਟ ਐਕਸਪ੍ਰੈਸ
11301/11302 ਮੁੰਬਈ ਬੈਂਗਲੁਰੂ ਉਡਾਨ ਐਕਸਪ੍ਰੈਸ
12111/12112 ਮੁੰਬਈ ਅਮਰਾਵਤੀ ਸੁਪਰਫਾਸਟ ਐਕਸਪ੍ਰੈਸ
12139/12140 ਛਤਰਪਤੀ ਸ਼ਿਵਾਜੀ ਟਰਮੀਨਲ ਨਾਗਪੁਰ ਸੇਵਾਗ੍ਰਾਮ ਐਕਸਪ੍ਰੈਸ। ਇਨ੍ਹਾਂ ਸਾਰੀਆਂ ਟਰੇਨਾਂ 'ਚ ਲਗਾਏ ਗਏ ਇਹ ਵਾਧੂ ਕੋਚ ਆਮ ਲੋਕਾਂ ਨੂੰ ਸਫਰ ਕਰਨ 'ਚ ਕਾਫੀ ਰਾਹਤ ਪ੍ਰਦਾਨ ਕਰਨਗੇ।
ਇਸ ਤੋਂ ਇਲਾਵਾ ਭਾਰਤੀ ਰੇਲਵੇ ਨੇ ਆਮ ਯਾਤਰੀਆਂ ਦੇ ਦਬਾਅ ਨੂੰ ਘੱਟ ਕਰਨ ਲਈ ਦੇਸ਼ ਭਰ ਦੀਆਂ ਮੇਲ ਐਕਸਪ੍ਰੈਸ ਟਰੇਨਾਂ 'ਚ ਜਨਰਲ ਅਨਰਿਜ਼ਰਵਡ ਕੋਚਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਲਗਭਗ 25 ਰੂਟਾਂ 'ਤੇ ਪ੍ਰਮੁੱਖ ਟਰੇਨਾਂ ਦੀਆਂ ਜੁੜਵਾਂ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ 'ਚ ਜਨਰਲ ਅਤੇ ਸਲੀਪਰ ਕੋਚ ਹਨ। ਰੇਲਵੇ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੇਲ ਐਕਸਪ੍ਰੈਸ ਟਰੇਨਾਂ 'ਚ ਗਰੀਬ ਅਤੇ ਘੱਟ ਆਮਦਨ ਵਰਗ ਦੇ ਯਾਤਰੀਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਜਨਰਲ ਅਤੇ ਸਲੀਪਰ ਕੋਚਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਤੱਕ ਚੋਣਵੇਂ ਰੂਟਾਂ 'ਤੇ 44 ਪ੍ਰਸਿੱਧ ਟਰੇਨਾਂ 'ਚ ਇਕ ਤੋਂ ਤਿੰਨ ਜਨਰਲ ਕੋਚ ਵਧਾਏ ਗਏ ਹਨ ਅਤੇ 22 ਹੋਰ ਟਰੇਨਾਂ 'ਚ ਵਾਧਾ ਕੀਤਾ ਜਾ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਲਗਭਗ 25 ਰੂਟਾਂ 'ਤੇ ਕੁਝ ਮਿੰਟਾਂ ਦੇ ਅੰਤਰਾਲ 'ਤੇ ਵੱਡੀਆਂ ਟਰੇਨਾਂ ਦੇ ਪਿੱਛੇ ਜੁੜਵਾਂ ਟਰੇਨਾਂ ਚਲਾਈਆਂ ਜਾਣਗੀਆਂ, ਜਿਨ੍ਹਾਂ 'ਚ ਕੋਚਾਂ ਦਾ ਸੁਮੇਲ ਵੱਖਰਾ ਹੋਵੇਗਾ ਅਤੇ ਹੋਰ ਜਨਰਲ ਕੋਚ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਰੇਲਵੇ ਵੱਧ ਤੋਂ ਵੱਧ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾ ਸਕੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e