ਨਵੇਂ ਸਾਲ 'ਤੇ ਯਾਤਰੀਆਂ ਨੂੰ ਝਟਕਾ, ਰੇਲਵੇ ਨੇ ਵਧਾਇਆ ਕਿਰਾਇਆ
Tuesday, Dec 31, 2019 - 08:18 PM (IST)

ਨਵੀਂ ਦਿੱਲੀ — ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਨੂੰ ਮੰਗਲਵਾਰ ਨੂੰ ਇਕ ਵੱਡਾ ਝਟਕਾ ਲੱਗਾ ਹੈ। ਰੇਲਵੇ ਨੇ ਯਾਤਰੀ ਕਿਰਾਏ 'ਚ ਵਾਧਾ ਕਰ ਦਿੱਤਾ ਹੈ। ਅਜਿਹੇ 'ਚ ਜਨਰਲ ਕਲਾਸ ਤਕ ਦਾ ਸਫਰ ਮਹਿੰਗਾ ਹੋ ਗਿਆ ਹੈ। ਪ੍ਰਤੀ ਕਿਲੋਮੀਟਰ 01 ਤੋਂ 04 ਪੈਸੇ ਤਕ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਯਾਤਰੀਆਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਕਿਰਾਏ ਦੇਣਾ ਪਵੇਗਾ, ਜਿਸ ਦਾ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ 'ਤੇ ਜ਼ਿਆਦਾ ਅਸਰ ਹੋਵੇਗਾ। ਕਿਰਾਏ ਦੀਆਂ ਵਧੀਆਂ ਦਰਾਂ 1 ਜਨਵਰੀ, 2020 ਤੋਂ ਲਾਗੂ ਹੋ ਜਾਣਗੀਆਂ।
ਸਾਧਾਰਣ ਟਰੇਨਾਂ ਦੇ ਨਾਨ ਏ.ਸੀ. ਸੈਕੰਡ ਕਲਾਸ ਦੇ ਕਿਰਾਏ 'ਚ ਪ੍ਰਤੀ ਕਿਲੋਮੀਟਰ 01 ਪੈਸੇ ਦਾ ਵਾਧਾ ਕੀਤਾ ਗਿਆ ਹੈ। ਸਲੀਪਰ ਕਲਾਸ ਲਈ ਵੀ ਕਿਰਾਏ 'ਚ 01 ਪੈਸੇ ਦਾ ਵਾਧਾ ਕੀਤਾ ਗਿਆ ਹੈ। ਜਦਕਿ ਫਰਸਟ ਕਲਾਸ ਦੇ ਕਿਰਾਏ 'ਚ 1 ਪੈਸੇ ਦਾ ਵਾਧਾ ਕੀਤਾ ਗਿਆ ਹੈ।
ਮੇਲ ਐਕਸਪ੍ਰੈਸ ਟਰੇਨਾਂ 'ਚ ਵਧੇ ਕਿਰਾਏ ਦੀ ਗੱਲ ਕਰੀਏ ਤਾਂ ਸੈਕੰਡ ਕਲਾਸ ਯਾਤਰੀਆਂ ਨੂੰ ਪ੍ਰਤੀ ਕਿਲੋਮੀਟਰ 2 ਪੈਸੇ ਜ਼ਿਆਦਾ ਦੇਣੇ ਹੋਣਗੇ। ਸਲੀਪਰ ਕਲਾਸ ਦੇ ਕਿਰਾਏ 'ਚ 2 ਪੈਸੇ ਅਤੇ ਫਰਸਟ ਕਲਾਸ ਦੇ ਕਿਰਾਏ 'ਚ ਵੀ 2 ਪੈਸੇ ਦਾ ਵਾਧਾ ਕੀਤਾ ਗਿਆ ਹੈ।
ਏ.ਸੀ. ਕਲਾਸ ਦੀ ਗੱਲ ਕਰੀਏ ਤਾਂ ਏ.ਸੀ. ਚੇਅਰ ਕਾਰ ਦੇ ਕਿਰਾਏ 'ਚ 04 ਪੈਸੇ, ਏ.ਸੀ. 3 ਟੀਅਰ ਲਈ 04 ਪੈਸੇ, ਏ.ਸੀ.-2 ਟੀਅਰ ਦੇ ਕਿਰਾਏ 'ਚ 04 ਪੈਸੇ ਅਤੇ ਏ.ਸੀ. ਫਰਸਟ ਕਲਾਸ ਦੇ ਕਿਰਾਏ 'ਚ ਵੀ 04 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ।