ਰਾਮ ਲੱਲਾ ਦੇ ਦਰਸ਼ਨ ਕਰਨ ਵਾਲਿਆਂ ਨੂੰ ਰੇਲਵੇ ਦਾ ਤੋਹਫਾ, ਅਯੁੱਧਿਆ ਲਈ ਸ਼ੁਰੂ ਕੀਤੀਆਂ 17 ਸਪੈਸ਼ਲ ਟਰੇਨਾਂ

Monday, Jan 22, 2024 - 05:17 AM (IST)

ਰਾਮ ਲੱਲਾ ਦੇ ਦਰਸ਼ਨ ਕਰਨ ਵਾਲਿਆਂ ਨੂੰ ਰੇਲਵੇ ਦਾ ਤੋਹਫਾ, ਅਯੁੱਧਿਆ ਲਈ ਸ਼ੁਰੂ ਕੀਤੀਆਂ 17 ਸਪੈਸ਼ਲ ਟਰੇਨਾਂ

ਲੁਧਿਆਣਾ (ਗੌਤਮ) : ਕੇਂਦਰ ਸਰਕਾਰ ਵੱਲੋਂ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਆਮ ਲੋਕਾਂ ਲਈ ਦਰਸ਼ਨਾਂ ਲਈ ਚੱਲ ਰਹੇ ਪ੍ਰਬੰਧਾਂ ਤਹਿਤ ਵੱਖ-ਵੱਖ ਥਾਵਾਂ ਤੋਂ 17 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।

ਇਨ੍ਹਾਂ ’ਚ ਕੱਟੜਾ, ਪਠਾਨਕੋਟ ਲਾਈਨ, ਅੰਮ੍ਰਿਤਸਰ ਤੋਂ 5 ਟਰੇਨਾਂ, ਹਿਮਾਚਲ ਦੇ ਅੰਬ ਤੋਂ 3 ਅਤੇ ਹੋਰ ਰੇਲਵੇ ਸਟੇਸ਼ਨਾਂ ਤੱਕ ਰੇਲ ਗੱਡੀਆਂ ਦਾ ਸੰਚਾਲਨ ਹੋਵੇਗਾ। ਭੀੜ ਨੂੰ ਦੇਖਦੇ ਹੋਏ ਅਤੇ ਰਾਮ ਭਗਤਾਂ ਦੀ ਸਹੂਲਤ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆ ਹਨ। ਰੇਲਗੱਡੀ ਨੰ. 04606- ਕਟੜਾ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਪਹਿਲੀ ਟਰੇਨ 30 ਜਨਵਰੀ ਨੂੰ ਦੁਪਹਿਰ 3.50 ਵਜੇ ਚੱਲੇਗੀ ਅਤੇ ਸਵੇਰੇ 3 ਵਜੇ ਅਯੁੱਧਿਆ ਪਹੁੰਚੇਗੀ। ਦੁਪਹਿਰ 1 ਵਜੇ ਅਯੁੱਧਿਆ ਤੋਂ ਰਵਾਨਾ ਹੋਵੇਗੀ ਅਤੇ 1 ਫਰਵਰੀ ਨੂੰ ਰਾਤ 10 ਵਜੇ ਵਾਪਸੀ ’ਤੇ ਪਹੁੰਚੇਗੀ।

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ Airtel ਨੇ ਦਿੱਤਾ ਤੋਹਫ਼ਾ, ਹੁਣ ਨਹੀਂ ਆਵੇਗੀ ਕੁਨੈਕਟੀਵਿਟੀ 'ਚ ਕੋਈ ਦਿੱਕਤ

ਟਰੇਨ ਨੰ. 04608 ਸ਼ਹੀਦ ਕੈਪਟਨ ਤੁਸ਼ਾਰ ਮਹਾਜਨ 2 ਫਰਵਰੀ ਨੂੰ ਰੇਲਵੇ ਸਟੇਸ਼ਨ ਤੋਂ ਸਵੇਰੇ 4.15 ’ਤੇ ਅਤੇ ਰਾਤ 2.55 ’ਤੇ ਅਯੁੱਧਿਆ ਲਈ ਚੱਲੇਗੀ। ਵਾਪਸੀ ’ਤੇ ਇਹ ਟਰੇਨ 4 ਫਰਵਰੀ ਨੂੰ ਦੁਪਹਿਰ 1 ਵਜੇ ਚੱਲੇਗੀ ਅਤੇ ਸਵੇਰੇ 10 ਵਜੇ ਵਾਪਸ ਆਵੇਗੀ। ਟਰੇਨ ਨੰ. 04610 ਆਸਥਾ ਸਪੈਸ਼ਲ ਜੰਮੂ-ਤਵੀ ਤੋਂ ਅਯੁੱਧਿਆ ਛਾਉਣੀ ਲਈ 6 ਫਰਵਰੀ ਨੂੰ 5.20 ਵਜੇ ਚੱਲੇਗੀ ਤੇ 8 ਫਰਵਰੀ ਨੂੰ ਰਾਤ ਨੂੰ ਅਯੁੱਧਿਆ ਕੈਂਟ ਪਹੁੰਚੇਗੀ। 

ਟਰੇਨ ਨੰ. 04644 ਪਠਾਨਕੋਟ-ਅਯੁੱਧਿਆ ਕੈਂਟ ਸਪੈਸ਼ਲ ਆਸਥਾ ਟਰੇਨ 9 ਫਰਵਰੀ ਨੂੰ ਚੱਲੇਗੀ। ਇਹ ਪਠਾਨਕੋਟ ਤੋਂ ਸਵੇਰੇ 7.05 ਵਜੇ ਅਤੇ ਅਯੁੱਧਿਆ ਕੈਂਟ ਤੋਂ ਸਵੇਰੇ 2.00 ਵਜੇ ਰਵਾਨਾ ਹੋਵੇਗੀ ਅਤੇ ਵਾਪਸੀ ਲਈ 11 ਫਰਵਰੀ 12.40 ’ਤੇ ਅਯੁੱਧਿਆ ਛਾਉਣੀ ਤੋਂ ਰਵਾਨਾ ਹੋਵੇਗੀ ਅਤੇ 7 ਵਜੇ ਪਠਾਨਕੋਟ ਪਹੁੰਚੇਗੀ। 

ਇਹ ਵੀ ਪੜ੍ਹੋ- ਮੋਗਾ ਵਿਖੇ ਹੋਈ 'ਜਿੱਤੇਗਾ ਪੰਜਾਬ' ਰੈਲੀ ਤੋਂ ਨਾਰਾਜ਼ ਹੋਈ ਕਾਂਗਰਸ ਹਾਈਕਮਾਂਡ, ਲਿਆ ਵੱਡਾ ਐਕਸ਼ਨ

ਟਰੇਨ ਨੰ. 04696 ਮਾਤਾ ਵੈਸ਼ਨੋ ਦੇਵੀ ਕੱਟੜਾ-ਅਯੁੱਧਿਆ ਧਾਮ ਵਿਸ਼ੇਸ਼ ਆਸਥਾ ਟਰੇਨ 7 ਫਰਵਰੀ ਨੂੰ ਕੱਟੜਾ ਤੋ ਸਵੇਰੇ 4.20 ਵਜੇ ਰਵਾਨਾ ਹੋਵੇਗੀ ਅਤੇ ਵਾਪਸੀ ’ਤੇ ਸ਼ਾਮ 6 ਵਜੇ ਉੱਥੋਂ ਰਵਾਨਾ ਹੋਵੇਗੀ। 22 ਡੱਬਿਆਂ ਵਾਲੀਆਂ ਇਹ 3 ਟਰੇਨਾਂ ਜੰਮੂ-ਤਵੀ, ਕਠੂਆ, ਪਠਾਨਕੋਟ ਲਈ ਰਵਾਨਾ ਹੋਣਗੀਆਂ ਅਤੇ ਕੈਂਟ, ਜਲੰਧਰ ਕੈਂਟ, ਲੁਧਿਆਣਾ, ਸਾਹਨੇਵਾਲ, ਅੰਬਾਲਾ ਕੈਂਟ, ਸਹਾਰਨਪੁਰ, ਹਿਡਨ ਕੈਬਿਨ, ਮੁਰਾਦਾਬਾਦ, ਰਾਮਪੁਰ, ਬਰੇਲੀ ਜੰਕਸ਼ਨ, ਆਲਮਨਗਰ, ਲਖਨਊ ਤੋਂ ਅਯੁੱਧਿਆ ਕੈਂਟ ਦੋਵਾਂ ਦਿਸ਼ਾਵਾਂ ’ਚ ਰੁਕਣਗੀਆ।

ਟਰੇਨ ਨੰ. 04650 ਅੰਮ੍ਰਿਤਸਰ-ਅਯੁੱਧਿਆ ਧਾਮ ਅੰਮ੍ਰਿਤਸਰ ਸਪੈਸ਼ਲ ਆਸਥਾ ਟਰੇਨ 7 ਫਰਵਰੀ ਨੂੰ ਸਵੇਰੇ 5.55 ’ਤੇ ਰਵਾਨਾ ਹੋਵੇਗੀ ਅਤੇ 4.20 ’ਤੇ ਅਯੁੱਧਿਆ ਧਾਮ ਪਹੁੰਚੇਗੀ ਅਤੇ ਵਾਪਸੀ ’ਤੇ ਟਰੇਨ 9 ਫਰਵਰੀ ਨੂੰ ਸਵੇਰੇ 10.30 ਵਜੇ ਅਯੁੱਧਿਆ ਤੋਂ ਰਵਾਨਾ ਹੋਵੇਗੀ। ਇਹ ਟਰੇਨ ਅਗਲੇ ਦਿਨ ਸਵੇਰੇ 7.15 ਵਜੇ ਅੰਮ੍ਰਿਤਸਰ ਪਹੁੰਚੇਗੀ। 22 ਕੋਚਾਂ ਦੇ ਨਾਲ ਬਿਆਸ, ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ, ਰੂਟ ’ਚ ਰੇਲਗੱਡੀ ਸਹਾਰਨਪੁਰ, ਹਿਡਨ ਕੈਬਿਨ, ਮੁਰਾਦਾਬਾਦ, ਰਾਮਪੁਰ, ਬਰੇਲੀ ਜੰਕਸ਼ਨ, ਆਲਮਨਗਰ, ਲਖਨਊ ਤੋਂ ਅਯੁੱਧਿਆ ਛਾਉਣੀ ਦੋਵੇਂ ਦਿਸ਼ਾਵਾਂ ’ਚ ਰੁਕੇਗੀ।

ਇਹ ਵੀ ਪੜ੍ਹੋ- ਬਿਲਕਿਸ ਬਾਨੋ ਮਾਮਲੇ 'ਚ ਵੱਡੀ ਅਪਡੇਟ, ਸਾਰੇ 11 ਦੋਸ਼ੀਆਂ ਨੇ ਗੋਧਰਾ ਸਬ-ਜੇਲ੍ਹ 'ਚ ਕੀਤਾ ਆਤਮ-ਸਮਰਪਣ

ਟਰੇਨ ਨੰ. 04526 ਅੰਬਾਨੰਦਪੁਰਾ-ਅਯੁੱਧਿਆ ਕੈਂਟ ਸਪੈਸ਼ਲ ਆਸਥਾ ਟਰੇਨ 29 ਜਨਵਰੀ ਨੂੰ ਅੰਬਾਨੰਦਪੁਰਾ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2:55 ਵਜੇ ਅਯੁੱਧਿਆ ਪਹੁੰਚੇਗੀ। ਵਾਪਸੀ ’ਤੇ 31 ਜਨਵਰੀ ਦੀ ਅੱਧੀ ਰਾਤ 12 ਵਜੇ ਅਯੁੱਧਿਆ ਕੈਂਟ ਤੋਂ ਰਵਾਨਾ ਹੋਵੇਗੀ ਤੇ 7.40 ’ਤੇ ਵਾਪਸ ਪਹੁੰਚੇਗੀ। 

ਟਰੇਨ ਨੰ. 04318 ਜੋ 7 ਫਰਵਰੀ ਨੂੰ ਦੁਪਹਿਰ 3.50 ਵਜੇ ਅੰਬਾਨੰਦਪੁਰਾ ਤੋਂ ਰਵਾਨਾ ਹੋਵੇਗੀ ਅਤੇ ਉੱਥੋਂ 9 ਫਰਵਰੀ ਨੂੰ ਵਾਪਸ ਆਵੇਗੀ। 18 ਡੱਬਿਆਂ ਵਾਲੀਆਂ ਇਹ 3 ਟਰੇਨਾਂ ਊਨਾ ਹਿਮਾਚਲ, ਨੰਗਲ ਡੈਮ, ਚੰਡੀਗੜ੍ਹ, ਰੂਟ ’ਤੇ ਹਨ। ਇਹ ਅੰਬਾਲਾ ਕੈਂਟ, ਸਹਾਰਨਪੁਰ, ਹਿਡਨ ਕੈਬਿਨ, ਮੁਰਾਦਾਬਾਦ, ਰਾਮਪੁਰ, ਬਰੇਲੀ ਜੰਕਸ਼ਨ, ਆਲਮਨਗਰ, ਲਖਨਊ ਤੋਂ ਅਯੁੱਧਿਆ ਕੈਂਟ ਦੋਵੇਂ ਦਿਸ਼ਾਵਾਂ ’ਚ ਰੁਕਣਗੀਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News